ਨਵੀਂ ਦਿੱਲੀ — ਸੂਚਨਾ ਤਕਨਾਲੋਜੀ ਕੰਪਨੀ ਗੂਗਲ ਨੇ ਬੁੱਧਵਾਰ ਨੂੰ ਇਕ ਨਵੇਂ ਐਪ 'ਬੋਲੋ' ਦੀ ਪੇਸ਼ਕਸ਼ ਕੀਤੀ। ਇਹ ਐਪ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਹਿੰਦੀ ਅਤੇ ਅੰਗਰੇਜ਼ੀ ਸਿਖਾਉਣ ਵਿਚ ਸਹਾਇਤਾ ਕਰੇਗਾ। ਕੰਪਨੀ ਨੇ ਕਿਹਾ ਕਿ ਇਹ ਐਪ ਆਪਣੀ ਆਵਾਜ਼ ਪਛਾਣ ਤਕਨੀਕ ਅਤੇ ਟੈਕਸਟ-ਟੂ-ਸਪੀਚ ਤਕਨਾਲੋਜੀ 'ਤੇ ਅਧਾਰਤ ਹੈ। ਇਸ ਨੂੰ ਸਭ ਤੋਂ ਪਹਿਲਾਂ ਭਾਰਤ ਵਿਚ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਇਸਦਾ ਇਕ ਐਨੀਮੇਟਡ ਚਰਿੱਤਰ 'ਦੀਆ' ਹੈ ਜਿਹੜਾ ਕਿ ਬੱਚਿਆਂ ਨੂੰ ਕਹਾਣੀਆਂ ਪੜ੍ਹਨ ਲਈ ਉਤਸ਼ਾਹਿਤ ਕਰਦਾ ਹੈ ਅਤੇ ਜਦੋਂ ਕਿਸੇ ਇਕ ਸ਼ਬਦ ਦੇ ਉਚਾਰਣ ਕਰਨ ਵਿਚ ਦਿੱਕਤ ਆਉਣ 'ਤੇ ਬੱਚੇ ਦੀ ਸਹਾਇਤਾ ਕਰਦਾ ਹੈ। ਇਹ ਕਹਾਣੀ ਨੂੰ ਪੂਰਾ ਕਰਨ 'ਤੇ ਬੱਚਿਆਂ ਦੇ ਮਨੋਬਲ ਨੂੰ ਵਧਾਉਂਦਾ ਹੈ। ਗੂਗਲ ਇੰਡੀਆ ਦੇ ਪ੍ਰੋਡਕਟ ਮੈਨੇਜਰ ਨਿਤਿਨ ਕਸ਼ਿਅਪ ਨੇ ਦੱਸਿਆ ਕਿ ਅਸੀਂ ਇਸ ਐਪ ਨੂੰ ਅਜਿਹੇ ਢੰਗ ਨਾਲ ਤਿਆਰ ਕੀਤਾ ਹੈ ਕਿ ਇਹ ਆਫਲਾਈਨ ਵੀ ਕੰਮ ਕਰ ਸਕਦੀ ਹੈ। ਇਸ ਲਈ ਸਿਰਫ 50 ਐਮ.ਬੀ. ਦੇ ਇਸ ਐਪ ਨੂੰ ਇੰਸਟਾਲ ਕਰਨ ਦੀ ਜ਼ਰੂਰਤ ਹੈ। ਇਸ ਵਿਚ ਹਿੰਦੀ ਅਤੇ ਅੰਗ੍ਰੇਜ਼ੀ ਵਿਚ ਲਗਭਗ 100 ਕਹਾਣੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਐਪ ਗੂਗਲ ਪਲੇ ਸਟੋਰ 'ਤੇ ਮੁਫਤ ਉਪਲੱਬਧ ਹੈ। ਇਹ ਐਂਡਰਾਇਡ 4.4 (ਕਿਟਕੈਟ) ਅਤੇ ਇਸਦੇ ਬਾਅਦ ਦੇ ਐਡੀਸ਼ਨ ਵਾਲੇ ਸਾਰੇ ਡਿਵਾਈਸਿਸ ਤੇ ਚਲ ਸਕਦਾ ਹੈ। ਕਸ਼ਯਪ ਨੇ ਕਿਹਾ ਕਿ ਗੂਗਲ ਨੇ ਉੱਤਰ ਪ੍ਰਦੇਸ਼ ਦੇ ਕਰੀਬ 200 ਪਿੰਡਾਂ ਵਿਚ ਇਸ ਐਪਲੀਕੇਸ਼ਨ ਦੀ ਜਾਂਚ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਨਤੀਜਿਆਂ ਤੋਂ ਉਤਸ਼ਾਹਤ ਹੋਣ ਤੋਂ ਬਾਅਦ ਇਸ ਨੂੰ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੰਗਾਲੀ ਜਿਹੀਆਂ ਹੋਰ ਭਾਰਤੀ ਭਾਸ਼ਾਵਾਂ ਨੂੰ ਵੀ ਐਪ ਵਿਚ ਸ਼ਾਮਲ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਕੁੰਭ ਮੇਲੇ ਦੇ ਸਫਾਈ ਕਰਮਚਾਰੀਆਂ ਲਈ ਪੀ. ਐੱਮ. ਮੋਦੀ ਨੇ ਦਾਨ ਕੀਤੇ 21 ਲੱਖ ਰੁਪਏ
NEXT STORY