ਜਲੰਧਰ (ਬਿਊਰੋ) - ਦੀਵਾਲੀ ਦੇ ਅਗਲੇ ਦਿਨ ਗੋਵਰਧਨ ਪੂਜਾ ਕੀਤੀ ਜਾਂਦੀ ਹੈ। ਦੇਸ਼-ਭਰ ਵਿਚ ਅੱਜ ਗੋਵਰਧਨ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਭਗਵਾਨ ਕ੍ਰਿਸ਼ਣ, ਗੋਵਰਧਨ ਪਹਾੜ ਅਤੇ ਗਊਆਂ ਦੀ ਪੂਜਾ ਦਾ ਰੀਤ ਹੈ। ਇਸ ਤਿਉਹਾਰ 'ਤੇ ਗੋਬਰ ਨਾਲ ਘਰ ਦੇ ਵਿਹੜੇ ਵਿਚ ਗੋਵਰਧਨ ਪਹਾੜ ਦਾ ਚਿੱਤਰ ਬਣਾ ਕੇ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਇਸ ਦਿਨ ਭਗਵਾਨ ਕ੍ਰਿਸ਼ਣ ਨੇ ਦੇਵ ਰਾਜ ਇੰਦਰ ਦੇ ਘਮੰਡ ਨੂੰ ਚੂਰ-ਚੂਰ ਕੀਤਾ ਸੀ। ਗੋਵਰਧਨ ਪੂਜਾ ਦਾ ਸ੍ਰੇਸ਼ਟ ਸਮਾਂ ਭਾਰੀ ਦੋਸ਼ ਕਾਲ ਵਿਚ ਮੰਨਿਆ ਗਿਆ ਹੈ। ਇਸ ਦਿਨ 56 ਤਰ੍ਹਾਂ ਦੇ ਪਕਵਾਨ ਬਣਾ ਕੇ ਸ਼੍ਰੀਕ੍ਰਿਸ਼ਣ ਨੂੰ ਉਨ੍ਹਾਂ ਦਾ ਭੋਗ ਲਗਾਇਆ ਜਾਂਦਾ ਹੈ। ਇਨ੍ਹਾਂ ਪਕਵਾਨਾਂ ਨੂੰ ਅੰਨਨਕੂਟ ਕਿਹਾ ਜਾਂਦਾ ਹੈ।
ਕਿਉਂ ਮਨਾਇਆ ਜਾਂਦਾ ਹੈ ਗੋਵਰਧਨ ਦਾ ਤਿਉਹਾਰ
ਅਜਿਹੀ ਮਾਨਤਾ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਣ ਨੇ ਇੰਦਰ ਦਾ ਹੰਕਾਰ ਚੂਰ ਕਰਨ ਲਈ ਗੋਵਰਧਨ ਪਹਾੜ ਨੂੰ ਆਪਣੀ ਛੋਟੀ ਉਂਗਲੀ 'ਤੇ ਚੁੱਕ ਕੇ ਸੰਪੂਰਣ ਗੋਕੁਲ ਵਾਸੀਆਂ ਦੀ ਇੰਦਰ ਦੇ ਗੁੱਸੇ ਤੋਂ ਰੱਖਿਆ ਕੀਤੀ ਸੀ। ਇੰਦਰ ਦੇ ਹੰਕਾਰ ਨੂੰ ਚੂਰ ਕਰਨ ਤੋਂ ਬਾਅਦ ਭਗਵਾਨ ਸ਼੍ਰੀ ਕ੍ਰਿਸ਼ਣ ਨੇ ਕਿਹਾ ਸੀ ਕਿ ਕਾਰਤਿਕ ਸ਼ੁੱਕਲ ਏਕਮ ਦੇ ਦਿਨ 56 ਭੋਗ ਬਣਾ ਕੇ ਗੋਵਰਧਨ ਪਹਾੜ ਦੀ ਪੂਜਾ ਕਰੋ।
ਗੋਵਰਧਨ ਪੂਜਾ ਦਾ ਸ਼ੁੱਭ ਮਹੂਰਤ
ਜੋਤਿਸ਼ ਸ਼ਾਸਤਰ ਅਨੁਸਾਰ ਇਸ ਵਾਰ ਗੋਵਰਧਨ ਪੂਜਾ ਦਾ ਸ਼ੁੱਭ ਮਹੂਰਤ ਐਤਵਾਰ, 15 ਨਵੰਬਰ ਵਾਲੇ ਦਿਨ ਦੁਪਹਿਰੇ 03: 19 ਵਜੇ ਤੋਂ ਸ਼ਾਮ 05.26 ਤੱਕ ਹੈ।
ਜਾਣੋ ਕੀ ਹੈ ਪੂਜਾ-ਵਿਧੀ
ਗੋਵਰਧਨ ਪੂਜਾ ਦੀਵਾਲੀ ਦੇ ਦੂੱਜੇ ਦਿਨ ਕੀਤੀ ਜਾਂਦੀ ਹੈ। ਇਸ ਦਿਨ ਬ੍ਰਹਮਾ ਮਹੂਰਤ 'ਚ ਉੱਠ ਕੇ ਸਰੀਰ 'ਤੇ ਤੇਲ ਲਗਾਉਣ ਤੋਂ ਬਾਅਦ ਇਸ਼ਨਾਨ ਕਰਕੇ ਨਵੇਂ ਕੱਪੜੇ ਪਾਉਣੇ ਚਾਹੀਦੇ ਹਨ। ਇਸ਼ਨਾਨ ਤੋਂ ਬਾਅਦ ਆਪਣੇ ਈਸ਼ਟ ਦੇਵਤਾ ਦਾ ਧਿਆਨ ਕਰਨਾ ਚਾਹੀਦਾ ਹੈ ਅਤੇ ਫਿਰ ਘਰ ਦੇ ਮੁੱਖ ਦਰਵਾਜ਼ੇ ਸਾਹਮਣੇ ਗਾਂ ਦੇ ਗੋਬਰ ਨਾਲ ਗੋਵਰਧਨ ਪਹਾੜ ਬਣਾਉਣਾ ਚਾਹੀਦਾ ਹੈ। ਗੋਬਰ ਤੋਂ ਬਣਾਏ ਗਏ ਗੋਵਰਧਨ ਨੂੰ ਫੁਲ-ਪੱਤੀਆਂ ਨਾਲ ਸਜਾਇਆ ਜਾਂਦਾ ਹੈ। ਪਹਾੜ 'ਤੇ ਰੋਲੀ, ਕੁਮਕੁਮ ਅਤੇ ਫੁੱਲ ਚੜ੍ਹਾਏ ਜਾਂਦੇ ਹਨ। ਇਸ ਤੋਂ ਬਾਅਦ ਧੂਫ ਅਤੇ ਦੀਵੇ ਜਗਾਏ ਜਾਂਦੇ ਹਨ।
ਗੋਵਰਧਨ ਦੀ ਪੂਜਾ ਤੋਂ ਬਾਅਦ ਗਾਂ ਦੀ ਪੂਜਾ ਕੀਤੀ ਜਾਂਦੀ ਹੈ। ਗਾਂ ਨੂੰ ਇਸ਼ਨਾਨ ਕਰਵਾ ਕੇ ਉਸ ਦਾ ਸ਼ਿੰਗਾਰ ਕਰਨਾ ਚਾਹੀਦਾ ਹੈ। ਦੋਵਾਂ ਦੀ ਪੂਜਾ ਤੋਂ ਬਾਅਦ ਇਨ੍ਹਾਂ ਨੂੰ ਭੋਗ ਲਗਾਇਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਮੰਨਿਆ ਜਾਂਦਾ ਹੈ ਕਿ ਇਸ ਤਿਉਹਾਰ ਨੂੰ ਮਨਾਉਣ ਨਾਲ ਵਿਅਕਤੀ ਨੂੰ ਲੰਬੀ ਉਮਰ ਅਤੇ ਦੁੱਖਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਦਰਿਦਤਾ ਦਾ ਨਾਸ਼ ਹੁੰਦਾ ਹੈ ਅਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਦਿਲ ਵਲੂੰਧਰ ਦੇਣ ਵਾਲੀ ਘਟਨਾ: ਤੰਤਰ-ਮੰਤਰ ਦੇ ਚੱਲਦੇ 6 ਸਾਲਾ ਬੱਚੀ ਦਾ ਕਤਲ, ਸਰੀਰ ਦੇ ਕਈ ਅੰਗ ਗਾਇਬ
NEXT STORY