ਪਣਜੀ- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਹੈ ਕਿ ਤੱਟੀ ਸੂਬੇ ਵਿਚ ਜਲਦੀ ਹੀ ਸਰਕਾਰੀ ਭਵਨਾਂ ਲਈ ਇਕ ਸਮਾਨ ਰੰਗ ਕੋਡ ਲਾਗੂ ਕੀਤਾ ਜਾਵੇਗਾ। ਤਾਂ ਜੋ ਇਨ੍ਹਾਂ ਨੂੰ ਵੇਖਣ ਵਿਚ ਹੋਰ ਜ਼ਿਆਦਾ ਆਕਰਸ਼ਕ ਬਣਾਇਆ ਜਾ ਸਕੇ। ਸਾਵੰਤ ਨੇ 26 ਮਾਰਚ ਨੂੰ ਬਜਟ ਪੇਸ਼ ਦੌਰਾਨ ਇਹ ਐਲਾਨ ਕੀਤਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਇਮਾਰਤਾਂ ਹੋਰ ਵੱਧ ਆਕਰਸ਼ਕ ਵਿਖਾਈ ਦੇਣ, ਇਸ ਲਈ ਮੈਂ ਸਾਰੇ ਸਰਕਾਰੀ ਭਵਨਾਂ ਨੂੰ ਇਕ ਸਮਾਨ ਰੰਗ ਕੋਡ ਨਾਲ ਰੰਗਣ ਦਾ ਪ੍ਰਸਤਾਵ ਰੱਖਿਆ ਹੈ। ਵਿਰੋਧੀ ਧਿਰ ਵਲੋਂ ਟੋਕੇ ਜਾਣ 'ਤੇ ਭਾਜਪਾ ਸ਼ਾਸਿਤ ਸੂਬੇ ਦੇ ਮੁੱਖ ਮੰਤਰੀ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਰੰਗ 'ਭਗਵਾ' ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਇਮਾਰਤਾਂ ਦਾ ਸੰਰਚਨਾਤਮਕ ਆਡਿਟ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ। ਵਿਸਥਾਰਪੂਰਵਕ ਸਲਾਹ-ਮਸ਼ਵਰੇ ਦੀ ਰਿਪੋਰਟ ਦੇ ਨਤੀਜਿਆਂ ਦੇ ਆਧਾਰ 'ਤੇ ਸੁਧਾਰਾਤਮਕ ਉਪਾਅ ਤੇਜ਼ੀ ਨਾਲ ਕੀਤੇ ਜਾਣਗੇ।
ITBP 'ਚ 10ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
NEXT STORY