ਨਵੀਂ ਦਿੱਲੀ (ਬਿਊਰੋ)- ਪਿਛਲੇ ਕਈ ਮਹੀਨਿਆਂ ਤੋਂ ਖਾਲੀ ਪਏ ਪ੍ਰਮੁੱਖ ਰੱਖਿਆ ਮੁਖੀ (ਸੀ. ਡੀ. ਐੱਸ.) ਦੇ ਅਹੁਦੇ ਨੂੰ ਭਰਨ ਦੀ ਦਿਸ਼ਾ ’ਚ ਮਹੱਤਵਪੂਰਨ ਕਦਮ ਚੁੱਕਦੇ ਹੋਏ ਸਰਕਾਰ ਨੇ ਇਸ ਅਹੁਦੇ ’ਤੇ ਨਿਯੁਕਤੀ ਨਾਲ ਸਬੰਧਤ ਨਿਯਮਾਂ ’ਚ ਬਦਲਾਅ ਕੀਤਾ ਹੈ, ਜਿਸ ਦੇ ਤਹਿਤ ਤਿੰਨਾਂ ਫ਼ੌਜਾਂ ’ਚੋਂ 62 ਸਾਲਾਂ ਤੋਂ ਘੱਟ ਉਮਰ ਦੇ ਲੈਫਟੀਨੈਂਟ ਜਨਰਲ ਜਾਂ ਜਨਰਲ ਪੱਧਰ ਦੇ ਕੰਮ ਕਰ ਰਹੇ ਜਾਂ ਰਿਟਾਇਰਡ ਅਧਿਕਾਰੀ ਨੂੰ ਸੀ. ਡੀ. ਐੱਸ. ਨਿਯੁਕਤ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਇਕ ਦਿਨ 'ਚ ਆਏ 5200 ਤੋਂ ਵੱਧ ਨਵੇਂ ਮਾਮਲੇ
ਰੱਖਿਆ ਮੰਤਰਾਲਾ ਨੇ ਮੰਗਲਵਾਰ ਨੂੰ ਜ਼ਮੀਨ ਫ਼ੌਜ, ਹਵਾਈ ਫ਼ੌਜ ਤੇ ਸਮੁੰਦਰੀ ਫ਼ੌਜ ਕਾਨੂੰਨਾਂ ’ਚ ਸੋਧ ਨਾਲ ਸਬੰਧਤ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਹੁਣ ਸਰਕਾਰ ਜਨਹਿੱਤ ’ਚ ਲੋੜ ਪੈਣ ਤਿੰਨਾਂ ਫੌਜਾਂ ਦੇ ਕੰਮ ਕਰ ਰਹੇ ਲੈਫਟੀਨੈਂਟ ਜਨਰਲ ਜਾਂ ਜਨਰਲ ਜਾਂ ਰਿਟਾਇਰਡ ਲੈਫਟੀਨੈਂਟ ਜਨਰਲ ਜਾਂ ਜਨਰਲ ਪੱਧਰ ਦੇ ਅਧਿਕਾਰੀ ਨੂੰ ਸੀ. ਡੀ. ਐੱਸ. ਦੇ ਅਹੁਦੇ ’ਤੇ ਨਿਯੁਕਤ ਕਰ ਸਕਦੀ ਹੈ। ਨਵੇਂ ਨਿਯਮਾਂ ’ਚ ਉਮਰ ਸਬੰਧੀ ਸ਼ਰਤ ਵੀ ਜੋੜੀ ਗਈ ਹੈ, ਜਿਸ ਦੇ ਅਨੁਸਾਰ ਨਿਯੁਕਤੀ ਦੇ ਸਮੇਂ ਅਧਿਕਾਰੀ ਦੀ ਉਮਰ 62 ਸਾਲ ਤੋਂ ਘੱਟ ਹੋਣ ਚਾਹੀਦੀ ਹੈ। ਇਸ ਅਹੁਦੇ ’ਤੇ ਨਿਯੁਕਤ ਕੀਤਾ ਜਾਣ ਵਾਲਾ ਅਧਿਕਾਰੀ ਵੱਧ ਤੋਂ ਵੱਧ 65 ਸਾਲ ਦੀ ਉਮਰ ਤੱਕ ਇਸ ਅਹੁਦੇ ’ਤੇ ਬਣਿਆ ਰਹਿ ਸਕਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੋਰੋਨਾ ਪਾਜ਼ੇਟਿਵ ਸੋਨੀਆ ਗਾਂਧੀ ਅੱਜ ED ਦੇ ਸਾਹਮਣੇ ਨਹੀਂ ਹੋਵੇਗੀ ਪੇਸ਼
NEXT STORY