ਪਣਜੀ (ਭਾਸ਼ਾ)– ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਸਰਕਾਰ ਭਾਰਤੀ ਕੌਮਾਂਤਰੀ ਫਿਲਮ ਮਹਾਉਤਸਵ (ਆਈ. ਐੱਫ. ਐੱਫ. ਆਈ.) ਨੂੰ ਅੱਗੇ ਵਧਾਉਣ ਲਈ 100 ਫੀਸਦੀ ਯਤਨ ਕਰਦੀ ਰਹੇਗੀ ਅਤੇ ਇਸ ਨੂੰ ਕੌਮਾਂਤਰੀ ਸਿਨੇਮਾ ਲਈ ਇਕ ਆਦਰਸ਼ ਮੰਜ਼ਿਲ ਬਣਾਏਗੀ। ਸਾਲਾਨਾ ਫਿਲਮ ਮਹਾਉਤਸਵ ਦੇ 52ਵੇਂ ਐਡੀਸ਼ਨ ਦੀ ਇੱਥੇ ਸ਼ੁਰੂਆਤ ਹੋਣੀ ਹੈ। ਇਸ ਦੇ ਉਦਘਾਟਨੀ ਸਮਾਰੋਹ ’ਚ ਅਭਿਨੇਤਾ ਸਲਮਾਨ ਖਾਨ, ਰਣਵੀਰ ਸਿੰਘ ਤੇ ਕਈ ਹੋਰ ਪ੍ਰਮੁੱਖ ਵਿਅਕਤੀ ਪੁੱਜਣਗੇ। ਠਾਕੁਰ ਨੇ ਮਹਾਉਤਸਵ ਲਈ ਸ਼ੁਰੂ ਕੀਤੀ ਜਾ ਰਹੀ ਨਵੀਂ ਪਹਿਲ ਦਾ ਜ਼ਿਕਰ ਕਰਦਿਆਂ ਸ਼ਨੀਵਾਰ ਕਿਹਾ ਕਿ ਇਹ ਮਹਾਉਤਸਵ ਇਸ ਵਾਰ ਕਈ ਪੱਖੋਂ ਨਵੇਂ ਰੂਪ ’ਚ ਪੇਸ਼ ਹੋਵੇਗਾ। ਮੈਨੂੰ ਭਰੋਸਾ ਹੈ ਕਿ ਆਈ. ਐੱਫ. ਐੱਫ. ਆਈ. ਭਵਿੱਖ ’ਚ ਹੋਰ ਵੀ ਵੱਡੀ ਸਟੇਜ ਬਣੇਗੀ। ਅਸੀਂ ਯਤਨ ਕਰਾਂਗੇ ਕਿ ਆਜ਼ਾਦੀ ਦੇ 75ਵੇਂ ਸਾਲ ਤੋਂ 100 ਸਾਲ ਹੋਣ ਤਕ ਆਈ. ਐੱਫ. ਐੱਫ. ਆਈ. ਫਿਲਮ ਜਗਤ ਲਈ ਵੱਡਾ ਮੰਚ ਬਣੇ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ’ਚ ਸਿਆਹੀ ਨੂੰ ਛੱਡ ਕੇ ਇਸ ’ਚ ਹੋ ਕੀ ਕਾਲਾ ਹੈ : ਵੀ.ਕੇ. ਸਿੰਘ
ਇਸ ਸਾਲ ਫਿਲਮ ਮਹਾਉਤਸਵ ਦੇ ਆਯੋਜਕਾਂ ਨੇ 5 ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ, ਅਮੇਜ਼ਨ ਪ੍ਰਾਈਮ ਵੀਡੀਓ, ਜ਼ੀ5, ਵੂਟ ਤੇ ਸੋਨੀਲਿਵ ਨਾਲ ਭਾਈਵਾਲੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਓ. ਟੀ. ਟੀ. ਪਲੇਟਫਾਰਮ ਵੀ ਆਈ. ਐੱਫ. ਐੱਫ. ਆਈ. ’ਚ ਭਾਈਵਾਲੀ ਵਧਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ 75 ਰਚਨਾਤਮਕ ਨੌਜਵਾਨਾਂ ਨੂੰ ਇਸ ਮਹਾਉਤਸਵ ’ਚ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਤਜਰਬਾ ਮਿਲ ਸਕੇ ਅਤੇ ਉਹ ਲੋਕਾਂ ਦੇ ਨਾਲ ਗੱਲਬਾਤ ਕਰ ਸਕਣ। ਫਿਲਮ ਮਹਾਉਤਸਵ ’ਚ ਹਾਲੀਵੁੱਡ ਦੇ ਪ੍ਰਸਿੱਧ ਕਲਾਕਾਰ ਮਾਰਟਿਨ ਤੇ ਹੰਗਰੀ ਦੇ ਫਿਲਮਕਾਰ ਇਸਤੇਵਾਨ ਸਜਾਬੋ ਨੂੰ ਪਹਿਲੀ ਵਾਰ ਸੱਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਵੀ ਪ੍ਰਦਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਗੁਰਪੁਰਬ ਮੌਕੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, 'ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਕੀਤਾ ਐਲਾਨ'
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਬਦਰੀਨਾਥ ਧਾਮ ਦੇ ਕਿਵਾੜ ਬੰਦ, ਚਾਰਧਾਮ ਯਾਤਰਾ ਖਤਮ
NEXT STORY