ਨਵੀਂ ਦਿੱਲੀ- ਉੱਤਰ ਪ੍ਰਦੇਸ਼ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਸਰਕਾਰ ਸੂਬਿਆਂ ਲਈ ਕਣਕ ਦਾ ਕੋਟਾ ਘਟਾ ਕੇ ਗਰੀਬਾਂ ਤੋਂ ਰੋਟੀਆਂ ਖੋਹਣ ਦਾ ਕੰਮ ਕਰ ਰਹੀ ਹੈ। ਪ੍ਰਿਯੰਕਾ ਵਾਡਰਾ ਨੇ ਕਿਹਾ, ''ਸਾਰੀਆਂ ਕਟੌਤੀਆਂ ਸਿਰਫ ਗਰੀਬਾਂ ਲਈ ਹੀ ਕਿਉਂ? ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਆਟਾ ਮਹਿੰਗਾ ਕਰਕੇ ਗਰੀਬਾਂ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ ਅਤੇ ਹੁਣ ਗਰੀਬਾਂ ਦੀ ਕਣਕ 'ਰਾਸ਼ਨ' ਦੇ ਥੈਲੇ 'ਚੋਂ ਵੀ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਤੱਕ ਪੂਰੀ ਦੁਨੀਆਂ ਦਾ ਢਿੱਡ ਭਰਨ ਦਾ ਦਾਅਵਾ ਅਤੇ ਹੁਣ ਦੇਸ਼ ਦੇ ਲੋਕਾਂ ਲਈ ਹੀ ਕਣਕ ਦਾ ਕੋਟਾ ਕਿਉਂ ਘਟਾ ਰਹੀ ਹੈ ਸਰਕਾਰ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖਬਰ ਵੀ ਪੋਸਟ ਕੀਤੀ ਹੈ ਜਿਸ ਵਿਚ ਲਿਖਿਆ ਹੈ ਕਿ ਅਗਲੇ ਮਹੀਨੇ ਤੋਂ ਉੱਤਰ ਪ੍ਰਦੇਸ਼ ’ਚ ਲੋਕਾਂ ਨੂੰ ਕਣਕ ਦੀ ਬਜਾਏ ਚੌਲ ਮੁਫ਼ਤ ’ਚ ਮਿਲਣਗੇ। ਇਸ ਦਾ ਕਾਰਨ ਇਹ ਹੈ ਕਿ ਕੇਂਦਰ ਸਰਕਾਰ ਨੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਨੂੰ ਮਿਲਣ ਵਾਲੀ ਕਣਕ ਦਾ ਕੋਟਾ ਬਹੁਤ ਘਟਾ ਦਿੱਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਹੁਣ ਕਣਕ ਦੀ ਥਾਂ ਚੌਲਾਂ ਦਾ ਕੋਟਾ ਵਧਾਇਆ ਜਾਵੇਗਾ।
ਦਫ਼ਨਾਉਣ ਤੋਂ ਬਾਅਦ ਜਿਊਂਦੀ ਮਿਲੀ ਨਵਜਨਮੀ ਬੱਚੀ ਨੇ ਸ਼੍ਰੀਨਗਰ ਦੇ ਹਸਪਤਾਲ 'ਚ ਤੋੜਿਆ ਦਮ
NEXT STORY