ਨਵੀਂ ਦਿੱਲੀ (ਭਾਸ਼ਾ) - ਭਾਰਤ ਸਰਕਾਰ ਵੱਲੋਂ ਜਾਰੀ ਹੋਣ ਵਾਲੇ ਬਾਂਡ (ਆਈ. ਜੀ. ਬੀ.) ਨੂੰ ਜੇ. ਪੀ. ਮਾਰਗਨ ਦੇ ਉੱਭਰਦੇ ਬਾਜ਼ਾਰ ਬਾਂਡ ਸੂਚਕ ਅੰਕ ’ਚ ਸ਼ੁੱਕਰਵਾਰ ਤੋਂ ਸ਼ਾਮਿਲ ਕੀਤਾ ਜਾਵੇਗਾ। ਇਸ ਨਾਲ ਸਰਕਾਰ ਲਈ ਉਧਾਰੀ ਜੁਟਾਉਣ ਦੀ ਲਾਗਤ ’ਚ ਕਮੀ ਆਵੇਗੀ। ਭਾਰਤ ਸਰਕਾਰ ਦੇ ਬਾਂਡ ਨੂੰ 28 ਜੂਨ, 2024 ਤੋਂ 31 ਮਾਰਚ, 2025 ਤੱਕ 10 ਮਹੀਨਿਆਂ ਦੀ ਮਿਆਦ ਲਈ ਜੇ. ਪੀ. ਮਾਰਗਨ ਦੇ ਉੱਭਰਦੇ ਬਾਜ਼ਾਰ ਸੂਚਕ ਅੰਕ ’ਚ ਸ਼ਾਮਿਲ ਕੀਤਾ ਜਾਵੇਗਾ।
ਇਹ ਸੂਚਕ ਅੰਕ ’ਚ ਇਸ ਦੇ ਭਾਰ ਅੰਕ ’ਚ ਇਕ ਫੀਸਦੀ ਦਾ ਕ੍ਰਮਵਾਰ ਵਾਧਾ ਦਰਸਾਉਂਦਾ ਹੈ। ਜੀ. ਬੀ. ਆਈ.-ਈ. ਐੱਮ. ਗਲੋਬਲ ਡਾਇਵਰਸੀਫਾਈਡ ਸੂਚਕ ਅੰਕ ’ਚ ਭਾਰਤ ਦਾ ਭਾਰ ਅੰਕ ਵਧ ਤੋਂ ਵਧ 10 ਫੀਸਦੀ ਅਤੇ ਜੀ. ਬੀ. ਆਈ.-ਈ. ਐੱਮ. ਗਲੋਬਲ ਸੂਚਕ ਅੰਕ ’ਚ ਲੱਗਭੱਗ 8.7 ਫੀਸਦੀ ਤੱਕ ਪੁੱਜਣ ਦੀ ਉਮੀਦ ਹੈ।
ਇਸ ਸੂਚਕ ਅੰਕ ’ਚ ਭਾਰਤ ਸਰਕਾਰ ਦੇ ਬਾਂਡ ਨੂੰ ਸ਼ਾਮਿਲ ਕੀਤੇ ਜਾਣ ਨਾਲ ਜ਼ਿਆਦਾ ਵਿਦੇਸ਼ੀ ਪ੍ਰਵਾਹ ਨੂੰ ਆਕਰਸ਼ਿਤ ਕਰਨ ’ਚ ਮਦਦ ਮਿਲੇਗੀ। ਇਸ ਦੀ ਵਜ੍ਹਾ ਇਹ ਹੈ ਕਿ ਕਈ ਵਿਦੇਸ਼ੀ ਫੰਡਾਂ ਲਈ ਕੌਮਾਂਤਰੀ ਸੂਚਕ ਅੰਕਾਂ ’ਤੇ ਨਜ਼ਰ ਰੱਖਣਾ ਲਾਜ਼ਮੀ ਹੈ। ਇਸ ਨਾਲ ਵਿਦੇਸ਼ਾਂ ਤੋਂ ਵੱਡੇ ਪੈਮਾਨੇ ’ਤੇ ਹਮਲਾਵਰ ਨਿਵੇਸ਼ ਭਾਰਤ ਲਿਆਉਣ ’ਚ ਵੀ ਮਦਦ ਮਿਲੇਗੀ। ਇਸ ਨਾਲ ਉਦਯੋਗ ਲਈ ਜ਼ਿਆਦਾ ਘਰੇਲੂ ਪੂੰਜੀ ਉਪਲੱਬਧ ਹੋ ਸਕੇਗੀ।
ਇੰਡੀਆ ਬਾਂਡਸ ਡਾਟ ਕਾਮ ਦੇ ਸਹਿ-ਸੰਸਥਾਪਕ ਵਿਸ਼ਾਲ ਗੋਇਨਕਾ ਨੇ ਕਿਹਾ ਕਿ ਜੇ. ਪੀ. ਮਾਰਗਨ ਸੂਚਕ ਅੰਕ ’ਚ ਭਾਰਤੀ ਸਰਕਾਰੀ ਬਾਂਡ (ਆਈ. ਜੀ. ਬੀ.) ਨੂੰ ਸ਼ਾਮਿਲ ਕਰਨਾ ਭਾਰਤ ’ਚ ਨਿਸ਼ਚਿਤ ਕਮਾਈ ਵਾਲੇ ਬਾਜ਼ਾਰਾਂ ਲਈ ਇਕ ਇਤਿਹਾਸਕ ਪਲ ਹੈ।
ਬੀਮਾਰ ਮਰੀਜ਼ਾਂ ਲਈ ਮਸੀਹਾ ਬਣੀ ਭਾਰਤੀ ਜਲ ਸੈਨਾ, ਜਹਾਜ਼ ਰਾਹੀਂ ਲਕਸ਼ਦੀਪ ਤੋਂ ਪਹੁੰਚਾਇਆ ਕੋਚੀ
NEXT STORY