ਕੋਚੀ- ਭਾਰਤੀ ਜਲ ਸੈਨਾ ਅਤੇ ਕੋਸਟ ਗਾਰਡਾਂ ਨੇ ਇਕ ਸਾਂਝੀ ਮੁਹਿੰਮ 'ਚ ਖਰਾਬ ਮੌਸਮ 'ਚ ਲਕਸ਼ਦੀਪ ਦੇ ਅਗਾਤੀ ਟਾਪੂ ਤੋਂ ਦੋ ਬੱਚਿਆਂ ਸਮੇਤ ਚਾਰ ਗੰਭੀਰ ਰੂਪ ਨਾਲ ਬੀਮਾਰ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਇਆ। ਇਹ ਜਾਣਕਾਰੀ ਇਕ ਫੌਜੀ ਬਿਆਨ ਵਿਚ ਦਿੱਤੀ ਗਈ ਹੈ। ਬਿਆਨ 'ਚ ਦੱਸਿਆ ਗਿਆ ਕਿ ਲਕਸ਼ਦੀਪ ਪ੍ਰਸ਼ਾਸਨ ਦੀ ਬੇਨਤੀ 'ਤੇ ਦੋ ਬੱਚਿਆਂ ਅਤੇ ਦੋ ਬਾਲਗ ਮਰੀਜ਼ਾਂ ਨੂੰ ਉੱਥੋਂ ਬਾਹਰ ਕੱਢਿਆ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਖੇਤਰ ਵਿਚ ਦੱਖਣ-ਪੱਛਮੀ ਮਾਨਸੂਨ ਦੇ ਕਾਰਨ ਖਰਾਬ ਮੌਸਮ ਦਰਮਿਆਨ ਦੱਖਣੀ ਜਲ ਸੈਨਾ ਕਮਾਨ ਅਤੇ ਕੋਸਟ ਗਾਰਡ ਜ਼ਿਲ੍ਹਾ ਹੈੱਡਕੁਆਰਟਰ-4 ਵਲੋਂ ਇਹ ਮੁਹਿੰਮ ਚਲਾਈ ਗਈ।
ਇਹ ਵੀ ਪੜ੍ਹੋ- ਭੋਲੇਨਾਥ ਦੇ ਜੈਕਾਰਿਆਂ ਨਾਲ ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਰਵਾਨਾ, ਮਨੋਜ ਸਿਨਹਾ ਨੇ ਵਿਖਾਈ ਹਰੀ ਝੰਡੀ
ਜਲ ਸੈਨਾ ਅਤੇ ਕੋਸਟ ਗਾਰਡ ਦੇ ਡੋਰਨੀਅਰ ਜਹਾਜ਼ਾਂ ਨੂੰ ਵੀਰਵਾਰ ਦੁਪਹਿਰ ਨੂੰ ਕ੍ਰਮਵਾਰ INS ਗਰੁੜਾ ਅਤੇ ਸੀਜੀ ਏਅਰ ਐਨਕਲੇਵ ਤੋਂ ਅਗਾਤੀ ਲਈ ਭੇਜਿਆ ਗਿਆ। ਅਗਾਤੀ 'ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਮਰੀਜ਼ਾਂ ਨੂੰ ਸੁਰੱਖਿਅਤ ਰੂਪ ਨਾਲ ਜਹਾਜ਼ ਵਿਚ ਲਿਆਂਦਾ ਗਿਆ ਅਤੇ ਸ਼ਾਮ 7 ਵਜੇ ਦੇ ਕਰੀਬ ਕੋਚੀ ਲਈ ਏਅਰਲਿਫਟ ਕੀਤਾ ਗਿਆ। ਇਸ ਤੋਂ ਬਾਅਦ ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਬਿਆਨ 'ਚ ਕਿਹਾ ਗਿਆ ਹੈ ਕਿ ਡਾਕਟਰੀ ਇਲਾਜ ਲਈ ਇਹ ਮੁਹਿੰਮ ਇਕ ਵਾਰ ਫਿਰ ਤੋਂ ਕਿਸੇ ਵੀ ਸਮੇਂ ਅਤੇ ਕਿਤੇ ਵੀ ਸੰਕਟ ਦੀ ਸਥਿਤੀ 'ਚ ਤੁਰੰਤ ਜਵਾਬ ਦੇਣ ਅਤੇ ਮਨੁੱਖੀ ਸਹਾਇਤਾ ਲਈ ਭਾਰਤੀ ਜਲ ਸੈਨਾ ਅਤੇ ਕੋਸਟ ਗਾਰਡ ਦੀ ਵਚਨਬੱਧਤਾ ਅਤੇ ਤਤਪਰਤਾ ਨੂੰ ਸਾਬਤ ਕਰਦਾ ਹੈ।
ਇਹ ਵੀ ਪੜ੍ਹੋ- ਦਿੱਲੀ ਏਅਰਪੋਰਟ ਹਾਦਸਾ; ਇਕ ਵਿਅਕਤੀ ਨੇ ਤੋੜਿਆ ਦਮ, ਦੁਪਹਿਰ 2 ਵਜੇ ਤੱਕ ਮੁਲਤਵੀ ਹੋਈਆਂ ਉਡਾਣਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿਰਫ਼ਿਰੇ ਪਤੀ ਨੇ ਪਤਨੀ ਤੇ ਪੁੱਤਰ ਨੂੰ ਉਤਾਰਿਆ ਮੌਤ ਦੇ ਘਾਟ, ਵਜ੍ਹਾ ਜਾਣ ਹੋ ਜਾਵੋਗੇ ਤੁਸੀਂ ਹੈਰਾਨ
NEXT STORY