ਨੈਸ਼ਨਲ ਡੈਸਕ - ਇੰਟਰਨੈੱਟ ਦੀ ਦੁਨੀਆ ਬਹੁਤ ਅਜੀਬ ਹੈ। ਇੱਥੇ ਕਦੋਂ ਕੀ ਦੇਖਣ ਅਤੇ ਸੁਣਨ ਨੂੰ ਮਿਲ ਜਾਵੇ ਕੁੱਝ ਕਿਹਾ ਨਹੀਂ ਜਾ ਸਕਦਾ। ਕਦੇ-ਕਦੇ ਕੁਝ ਵੀਡੀਓ ਤੁਹਾਨੂੰ ਹਸਾ ਜਾਂਦੇ ਹਨ ਅਤੇ ਕਦੇ-ਕਦੇ ਕੁਝ ਤੁਹਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਉਂਦੇ ਹਨ। ਦਿਲ ਨੂੰ ਛੂਹ ਲੈਣ ਵਾਲੀਆਂ ਕੁਝ ਵੀਡੀਓਜ਼ ਹਨ। ਹਾਲ ਹੀ 'ਚ ਅਜਿਹੇ ਹੀ ਇਕ ਬੱਚੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਦਾ ਕਾਰਨ ਹੈ ਬੱਚੇ ਦੀ ਮਾਸੂਮ ਫਰਮਾਇਸ਼, ਜਿਸ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਦਰਅਸਲ, ਇਹ ਛੋਟੇ ਸ਼ੰਕੂ ਦੀ ਕਹਾਣੀ ਹੈ, ਜਿਸ ਨੂੰ ਆਂਗਣਵਾੜੀ ਵਿੱਚ ਦਿੱਤੀ ਜਾਂਦੀ ਉਪਮਾ ਨਾਲੋਂ ਬਿਰਯਾਨੀ ਅਤੇ ਫਰਾਈਡ ਚਿਕਨ (ਚਿਕਨ ਫਰਾਈ) (ਪੋਰਿਕਾ ਕੋਝੀ) ਜ਼ਿਆਦਾ ਪਸੰਦ ਹੈ। ਉਸ ਦੀ ਇਸ ਪਿਆਰੀ ਜਿਹੀ ਫਰਮਾਇਸ਼ ਨੇ ਨਾ ਸਿਰਫ਼ ਲੋਕਾਂ ਦਾ ਦਿਲ ਜਿੱਤ ਲਿਆ ਸਗੋਂ ਕੇਰਲ ਸਰਕਾਰ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ।
ਇਹ ਵੀ ਪੜ੍ਹੋ- ਇਸ ਦੇਸ਼ 'ਚ ਸਿਰਫ 2.52 ਰੁਪਏ ਪ੍ਰਤੀ ਲੀਟਰ ਮਿਲਦੈ ਪੈਟਰੋਲ, ਜਾਣੋ ਹੋਰ ਕਿੱਥੇ-ਕਿੱਥੇ ਹੈ ਸਸਤਾ
ਬਿਰਯਾਨੀ ਅਤੇ ਚਿਕਨ ਫਰਾਈ ਦੀ ਮੰਗ
ਦੱਸਿਆ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਸ਼ੰਕੂ ਦੀ ਮਾਂ ਨੇ ਰਿਕਾਰਡ ਕੀਤਾ ਹੈ, ਜਿਸ 'ਚ ਉਹ ਬਹੁਤ ਹੀ ਮਾਸੂਮੀਅਤ ਨਾਲ ਕਹਿ ਰਿਹਾ ਹੈ ਕਿ ਉਹ ''ਬਿਰਯਾਨੀ'' ਅਤੇ ''ਪੋਰਿਕਾ ਕੋਝੀ'' ਖਾਣਾ ਚਾਹੁੰਦਾ ਹੈ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਲੋਕਾਂ ਨੇ ਇਸ ਨੂੰ ਬਹੁਤ ਪਿਆਰ ਦਿੱਤਾ। ਇਸ ਵੀਡੀਓ ਨੂੰ ਲੋਕਾਂ ਦਾ ਇੰਨਾ ਪਿਆਰ ਮਿਲਿਆ ਕਿ ਇਸ ਦੀ ਗੂੰਜ ਸਰਕਾਰ ਤੱਕ ਵੀ ਪਹੁੰਚ ਗਈ। ਜਿੱਥੇ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਬੱਚੇ ਦੀ ਇਸ ਮੰਗ ਦਾ ਸਮਰਥਨ ਕੀਤਾ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਸਰਕਾਰ ਨੂੰ ਆਂਗਣਵਾੜੀ ਦੇ ਮੇਨੂ (menu) 'ਤੇ ਮੁੜ ਵਿਚਾਰ ਕਰਨ ਦੀ ਵੀ ਅਪੀਲ ਕੀਤੀ।
ਬਾਲ ਵਿਕਾਸ ਮੰਤਰੀ ਨੇ ਇਹ ਦਿੱਤੀ ਜਾਣਕਾਰੀ
ਇਸ ਪੂਰੇ ਮਾਮਲੇ 'ਤੇ ਕੇਰਲ ਦੀ ਸਿਹਤ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਵੀਨਾ ਜਾਰਜ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਬੱਚੇ ਦੀਆਂ ਇੱਛਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਆਂਗਣਵਾੜੀ ਦੇ ਮੇਨੂ ਦੀ ਸਮੀਖਿਆ ਕਰੇਗੀ। ਸਰਕਾਰ ਬੱਚਿਆਂ ਨੂੰ ਪੌਸ਼ਟਿਕ ਭੋਜਨ ਦੇਣ ਲਈ ਪਹਿਲਾਂ ਹੀ ਕਈ ਯੋਜਨਾਵਾਂ ਚਲਾ ਰਹੀ ਹੈ, ਜਿਸ ਵਿੱਚ ਅੰਡੇ ਅਤੇ ਦੁੱਧ ਸ਼ਾਮਲ ਹਨ। ਸਥਾਨਕ ਸੰਸਥਾਵਾਂ ਦੇ ਸਹਿਯੋਗ ਨਾਲ ਬੱਚਿਆਂ ਦੀ ਖੁਰਾਕ ਵਿੱਚ ਵਿਭਿੰਨਤਾ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਬਾਲ ਵਿਕਾਸ ਮੰਤਰੀ ਵੀਨਾ ਜਾਰਜ ਨੇ ਸ਼ੰਕੂ, ਉਸਦੀ ਮਾਂ ਅਤੇ ਆਂਗਣਵਾੜੀ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ, ਅਸੀਂ ਸ਼ੰਕੂ ਦੀ ਮਾਸੂਮ ਇੱਛਾ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਉਹਨਾਂ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੇਨੂ ਦੀ ਸਮੀਖਿਆ ਕੀਤੀ ਜਾਵੇਗੀ।"
ਇਹ ਵੀ ਪੜ੍ਹੋ- ਸਰਕਾਰ 6 ਫਰਵਰੀ ਨੂੰ ਪੇਸ਼ ਕਰ ਸਕਦੀ ਹੈ ਨਵਾਂ ਇਨਕਮ ਟੈਕਸ ਬਿੱਲ, ਹੋਣਗੇ ਵੱਡੇ ਬਦਲਾਅ
Fact Check: ਅਲਵਰ ਦੇ ਮੰਦਰ 'ਤੇ ਨੀਲੇ ਝੰਡੇ ਲਗਾਏ ਜਾਣ ਦਾ ਇਹ ਵੀਡੀਓ ਹਾਲ ਦਾ ਨਹੀਂ, ਕਈ ਮਹੀਨੇ ਪੁਰਾਣਾ ਹੈ
NEXT STORY