ਨੈਸ਼ਨਲ ਡੈਸਕ-ਭਾਰਤ ’ਚ ਡਰਾਈਵਰਾਂ ਦੀ ਕਮੀ ਨੂੰ ਦੇਖਦੇ ਹੋਏ ਸਰਕਾਰ ਜਨਜਾਤੀ ਖੇਤਰਾਂ ਅਤੇ ਦੇਸ਼ ਦੇ 115 ਸਭ ਤੋਂ ਗਰੀਬ ਜ਼ਿਲਿਆਂ ’ਚ ਡਰਾਈਵਿੰਗ ਸਿਖਲਾਈ ਸਥਾਪਤ ਕਰਨ ਦੇ ਲਈ ਕੰਮ ਕਰ ਰਹੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਆਰਥਿਕ ਅਤੇ ਸਮਾਜਿਕ ਰੂਪ ਨਾਲ ਪਿਛੜੇ ਲੋਕਾਂ ਨੂੰ ਇਸ ਤੋਂ ਕਾਫੀ ਲਾਭ ਮਿਲੇਗਾ।
ਗਡਕਰੀ ਨੇ ਦੱਸਿਆ ਕਿ ਦੇਸ਼ ’ਚ ਲਗਭਗ 22 ਲੱਖ ਡਰਾਈਵਰਾਂ ਦੀ ਕਮੀ ਹੈ। ਗਡਕਰੀ ਨੇ ਕਿਹਾ ਕਿ ਅਸੀਂ ਡਰਾਈਵਿੰਗ ਟ੍ਰੇਨਿੰਗ ਸੈਂਟਰ ਖੋਲ੍ਹਣਾ ਚਾਹੁੰਦੇ ਹਾਂ, ਖਾਸ ਕਰਕੇ ਆਦਿਵਾਸੀ ਖੇਤਰਾਂ ’ਚ। ਆਦਿਵਾਸੀ ਖੇਤਰਾਂ ’ਚ ਡਰਾਈਵਿੰਗ ਟ੍ਰੇਨਿੰਗ ਸੈਂਟਰ ਖੋਲ੍ਹੇ ਜਾਣੇ, ਸਿਖਲਾਈ, ਸਮਾਜਿਕ ਅਤੇ ਆਰਥਿਕ ਪਿਛੜੇ ਲੋਕਾਂ ਨੂੰ ਇਸ ਤੋਂ ਕਾਫੀ ਫਾਇਦਾ ਹੋਵੇਗਾ। ਗਡਕਰੀ ਨੇ ਬੁੱਧਵਾਰ ਨੂੰ ਸਵੀਡਿਸ਼ ਦੂਤਘਰ ਅਤੇ ਆਟੋਮੋਟਿਵ ਰਿਸਰਚ ਏਸੋਸੀਏਸ਼ਨ ਆਫ ਇੰਡੀਆ ਵੱਲੋਂ ਆਯੋਜਿਤ ਇਕ ਵੈਬਿਨਾਰ ’ਚ ਕਿਹਾ ਕਿ ਖੇਤੀ, ਆਦਿਵਾਸੀ ਅਤੇ 115 ਪਛੜੇ ਜ਼ਿਲਿਆਂ ’ਚ ਸਾਨੂੰ ਹੋਰ ਵਧੇਰੇ ਡਰਾਈਵਿੰਗ ਸਿਖਲਾਈ ਕੇਂਦਰ ਸ਼ੁਰੂ ਕਰਨ ਦੀ ਲੋੜ ਹੈ।
ਪਾਕਿਸਤਾਨ ਕਰਤਾਰਪੁਰ ਗੁਰਦੁਆਰੇ ਦਾ ਕੰਮ ਸਿੱਖਾਂ ਨੂੰ ਵਾਪਸ ਸੌਂਪੇ : ਭਾਰਤ
NEXT STORY