ਬਿਹਾਰ— ਬਾਗਪਤ 'ਚ ਸ਼ਨੀਵਾਰ ਨੂੰ ਬਿਹਾਰ ਦੇ ਰਾਜਪਾਲ ਸੱਤਿਆਪਾਲ ਮਲਿਕ ਦੇ ਸਵਾਗਤ ਪ੍ਰੋਗਰਾਮ ਤੋਂ ਬਾਅਦ ਗੁਬਾਰਾ ਫੱਟਣ ਨਾਲ ਅੱਗ ਲੱਗ ਗਈ, ਜਿਸ ਦੌਰਾਨ 6 ਬੱਚੇ ਗੰਭੀਰ ਰੂਪ 'ਚ ਝੁਲਸ ਗਏ। ਜ਼ਖਮੀ ਬੱਚਿਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ, ਰਾਜਪਾਲ ਸੱਤਿਆਪਾਲ ਮਲਿਕ ਪਹਿਲੀ ਵਾਰ ਆਪਣੇ ਜੱਦੀ ਪਿੰਡ ਹਿਸਾਵਦਾ ਪਹੁੰਚੇ ਸਨ। ਜਿਸ 'ਚ ਪਿੰਡ ਵਾਲਿਆਂ ਨੇ ਉਨ੍ਹਾਂ ਦੇ ਸਵਾਗਤ 'ਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਸੀ। ਇਹ ਪ੍ਰੋਗਰਾਮ ਸਥਾਨ ਨੂੰ ਗੈਸ ਨਾਲ ਭਰੇ ਗੁਬਾਰਿਆਂ ਨਾਲ ਸਜਾਇਆ ਗਿਆ ਸੀ। ਜਦੋਂ ਰਾਜਪਾਲ ਦਾ ਪ੍ਰੋਗਰਾਮ ਖਤਮ ਹੋਇਆ ਤਾਂ ਉਸ ਸਮੇਂ ਇਕ ਨੌਜਵਾਨ ਉਥੇ ਖੜ੍ਹਾ ਹੋ ਕੇ ਬੀੜੀ ਪੀ ਰਿਹਾ ਸੀ। ਜਿਸ ਦੀ ਸੁਲਗਦੀ ਬੀੜੀ ਗੁਬਾਰਿਆਂ 'ਚ ਲੱਗ ਗਈ।
ਗੁਬਾਰਿਆਂ 'ਚ ਗੈਸ ਭਰੀ ਹੋਣ ਕਾਰਨ ਸਾਰੇ ਇਕ-ਇਕ ਕਰਕੇ ਫੱਟਣ ਲੱਗੇ, ਜਿਸ ਤੋਂ ਬਾਅਦ ਪੂਰੇ ਗੁਬਾਰਿਆਂ 'ਚ ਅੱਗ ਲੱਗ ਗਈ ਅਤੇ 6 ਬੱਚੇ ਮੌਕੇ 'ਤੇ ਇਸ ਅੱਗ ਨਾਲ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਦੇ ਜ਼ਿਲਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜ਼ਾਇਰਾ ਵਸੀਮ ਛੇੜਛਾੜ : ਹੋਟਲ ਪੁੱਜੀ ਮੁੰਬਈ ਪੁਲਸ, ਸਰਕਾਰ ਨੇ ਏਅਰਲਾਈਨਜ਼ ਕੰਪਨੀ ਤੋਂ ਮੰਗੀ ਰਿਪੋਰਟ
NEXT STORY