ਭੋਪਾਲ, (ਏਜੰਸੀਆਂ)— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਪਹੁੰਚੇ ਦੇਸ਼ ਦੇ ਪ੍ਰਸਿੱਧ ਗੀਤਕਾਰ ਜਾਵੇਦ ਅਖਤਰ ਨੇ ਬੁਰਕੇ 'ਤੇ ਰੋਕ ਲਾਉਣ ਦੀ ਮੰਗ ਦਰਮਿਆਨ ਨਵੀਂ ਮੰਗ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੁਰਕੇ ਬਾਰੇ ਮੈਨੂੰ ਜਾਣਕਾਰੀ ਘੱਟ ਹੈ। ਆਪਣੇ ਘਰ 'ਚ ਵੀ ਮੈਂ ਬੁਰਕੇ ਦੀ ਰਵਾਇਤ ਨਹੀਂ ਦੇਖੀ। ਸ਼੍ਰੀਲੰਕਾ 'ਚ ਜੋ ਰੋਕ ਲਾਈ ਗਈ ਹੈ, ਉਹ ਵੀ ਚਿਹਰਾ ਢਕਣ ਨੂੰ ਲੈ ਕੇ ਹੈ। ਮੈਨੂੰ ਬੁਰਕੇ 'ਤੇ ਰੋਕ 'ਤੇ ਕੋਈ ਇਤਰਾਜ਼ ਨਹੀਂ ਪਰ ਸਰਕਾਰ ਐਲਾਨ ਕਰੇ ਕਿ ਰਾਜਸਥਾਨ 'ਚ ਕੋਈ ਵੀ ਔਰਤ ਘੁੰਡ ਨਹੀਂ ਕੱਢੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਕਾਂਗਰਸ ਦੇ ਸੱਦੇ 'ਤੇ ਭੋਪਾਲ ਨਹੀਂ ਆਇਆ ਹਾਂ। ਕਾਂਗਰਸ ਦੇ ਲੋਕਾਂ ਨੇ ਮੈਨੂੰ ਆਉਣ ਤੋਂ ਨਾਂਹ ਵੀ ਕੀਤੀ। ਭੋਪਾਲ ਨਾਲ ਪੁਰਾਣਾ ਨਾਤਾ ਰਿਹਾ ਹੈ। ਇਸ ਲਈ ਆਪਣੀ ਗੱਲ ਤੁਹਾਡੇ ਲੋਕਾਂ ਸਾਹਮਣੇ ਰੱਖੀ ਹੈ।
ਕੇਰਲ : ਮੁਸਲਿਮ ਕਾਲਜ 'ਚ ਵਿਦਿਆਰਥਣਾਂ ਦੇ ਚਿਹਰੇ ਢਕਣ 'ਤੇ ਲੱਗੀ ਰੋਕ
NEXT STORY