ਸ਼ਿਮਲਾ- ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਾਰੇ ਸਰਕਾਰੀ ਡਿਗਰੀ ਅਤੇ ਸੰਸਕ੍ਰਿਤ ਕਾਲਜਾਂ ਨੂੰ ਆਪਣੇ ਦਾਇਰੇ ਦੇ ਅੰਦਰ ਆਉਣ ਵਾਲੇ ਸਰਕਾਰੀ ਸਕੂਲਾਂ ਨੂੰ ਗੋਦ ਲੈਣ ਲਈ ਕਿਹਾ ਹੈ। ਜਿਸ ਤੋਂ ਇਹ ਸਕੂਲ ਆਪਣੇ ਮਨੁੱਖੀ ਵਸੀਲਿਆਂ ਅਤੇ ਬੁਨਿਆਦੀ ਢਾਂਚੇ ਦੇ ਸਾਧਨਾਂ ਦਾ ਲਾਭ ਉਠਾ ਸਕਣ। ਸੁਖਵਿੰਦਰ ਸਿੰਘ ਸੁੱਖੂ ਸਰਕਾਰ ਵੱਲੋਂ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ, ਸਰਕਾਰੀ ਅਧਿਕਾਰੀਆਂ, ਸਿਵਲ ਸੋਸਾਇਟੀ ਦੇ ਮੈਂਬਰਾਂ ਅਤੇ ਪਰਉਪਕਾਰੀ ਵਿਅਕਤੀਆਂ ਵਲੋਂ ਸਕੂਲਾਂ ਨੂੰ ਗੋਦ ਲੈਣ ਦੀ ਯੋਜਨਾ ਸ਼ੁਰੂ ਕਰਨ ਦੇ ਇਕ ਹਫ਼ਤੇ ਬਾਅਦ ਸਾਰੇ ਸਰਕਾਰੀ ਡਿਗਰੀ ਅਤੇ ਸੰਸਕ੍ਰਿਤ ਕਾਲਜਾਂ ਨੂੰ ਇਹ ਫੁਰਮਾਨ ਦਿੱਤਾ ਗਿਆ ਹੈ।
ਉਚੇਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਅਮਰਜੀਤ ਸ਼ਰਮਾ ਨੇ ਮੰਗਲਵਾਰ ਨੂੰ ਸਾਰੇ ਸਰਕਾਰੀ ਡਿਗਰੀ ਕਾਲਜਾਂ ਅਤੇ ਸੰਸਕ੍ਰਿਤ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਚਿੱਠੀ ਭੇਜ ਕੇ ਆਪਣੇ ਅਦਾਰਿਆਂ ਦੇ ਆਲੇ-ਦੁਆਲੇ ਦੇ 5-6 ਜਾਂ ਇਸ ਤੋਂ ਵੀ ਵੱਧ ਸਰਕਾਰੀ ਸਕੂਲਾਂ ਨੂੰ ਗੋਦ ਲੈਣ ਲਈ ਕਿਹਾ ਹੈ। ਕਾਲਜਾਂ ਨੂੰ ਗੋਦ ਲਏ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ ਨਾਲ ਆਪਣੇ ਮਨੁੱਖੀ ਅਤੇ ਬੁਨਿਆਦੀ ਢਾਂਚੇ ਦੇ ਵਸੀਲੇ ਅਤੇ ਹੋਰ ਸਹੂਲਤਾਂ ਸਾਂਝੀਆਂ ਕਰਨ ਲਈ ਕਿਹਾ ਗਿਆ ਸੀ। ਸ਼ਰਮਾ ਨੇ ਕਿਹਾ ਕਿ 'ਐਸੋਸੀਏਟ' ਅਤੇ 'ਸਹਾਇਕ ਪ੍ਰੋਫੈਸਰ' ਵੀ ਆਜ਼ਾਦ ਅਤੇ ਵਿਅਕਤੀਗਤ ਤੌਰ 'ਤੇ ਆਪਣੀ ਪਸੰਦ ਦੇ ਸਕੂਲ ਦੀ ਚੋਣ ਕਰ ਸਕਦੇ ਹਨ। ਪ੍ਰਦੇਸ਼ ਵਿਚ 89 ਸਰਕਾਰੀ ਡਿਗਰੀ ਕਾਲਜ ਅਤੇ 5 ਸਰਕਾਰੀ ਸੰਸਕ੍ਰਿਤ ਕਾਲਜ ਹਨ।
ਨੌਜਵਾਨਾਂ ਲਈ ਸੁਨਹਿਰੀ ਮੌਕਾ! ਹਰ ਮਹੀਨੇ ਮਿਲਣਗੇ 5 ਹਜ਼ਾਰ ਰੁਪਏ, ਛੇਤੀ ਕਰੋ ਅਪਲਾਈ
NEXT STORY