ਨੈਸ਼ਨਲ ਡੈਸਕ- ਝਾਰਖੰਡ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੁਮਕਾ ਜ਼ਿਲ੍ਹੇ ਵਿੱਚ ਇਕ 23 ਸਾਲਾ ਨੌਜਵਾਨ ਨੇ ਆਪਣੀ ਹੀ ਦਾਦੀ ਦਾ ਕਤਲ ਕਰ ਦਿੱਤਾ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਾਰਦਾਤ ਸ਼ੁੱਕਰਵਾਰ ਸਵੇਰੇ ਸ਼ਿਕਾਰੀਪਾਰਾ ਥਾਣਾ ਖੇਤਰ ਦੇ ਅਧੀਨ ਆਉਂਦੇ ਮੰਝਲਾਡੀਹ ਪਿੰਡ ਦੇ ਕਰਮਾਟੋਲਾ ਵਿੱਚ ਵਾਪਰੀ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਪਛਾਣ ਮ੍ਰਿਤਕ ਦੇ ਪੋਤੇ ਹੋਪੋਂਟਾ ਹੇਂਬ੍ਰਮ ਉਰਫ਼ ਜਲਪਾ ਹੇਂਬ੍ਰਮ ਵਜੋਂ ਹੋਈ ਹੈ। ਹਾਲਾਂਕਿ ਉਸ ਨੇ ਇਹ ਕਤਲ ਕਿਉਂ ਕੀਤਾ ਹੈ, ਇਸ ਕਾਰਨ ਦੀ ਜਾਂਚ ਹਾਲੇ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; BJP ਦੇ ਸੀਨੀਅਰ ਆਗੂ 'ਤੇ ਹੋ ਗਿਆ ਜਾਨਲੇਵਾ ਹਮਲਾ !
ਕਰਮਾਟੋਲਾ ਖੇਤਰ ਵਿੱਚ ਇੱਕ ਬਜ਼ੁਰਗ ਔਰਤ ਦੇ ਕਤਲ ਦੀ ਸੂਚਨਾ ਮਿਲਣ 'ਤੇ, ਇੱਕ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਸੁਮੀਧਾਨ ਹੰਸਦਾ (63) ਦੀ ਲਾਸ਼ ਬਰਾਮਦ ਕੀਤੀ। ਪੁਲਸ ਨੇ ਜਾਂਚ ਸ਼ੁਰੂ ਕੀਤੀ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਨੌਜਵਾਨ ਨੇ ਆਪਣੀ ਦਾਦੀ ਦਾ ਕਤਲ ਕਰਨ ਦੀ ਗੱਲ ਕਬੂਲ ਲਈ ਹੈ ਚੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਾਲੀਮਾਰ ਬਾਗ ਖੇਤਰ 'ਚ 100 ਕਰੋੜ ਦੇ ਪ੍ਰਾਜੈਕਟਾਂ 'ਤੇ ਚੱਲ ਰਿਹਾ ਕੰਮ: CM ਰੇਖਾ
NEXT STORY