ਧਰਮਸ਼ਾਲਾ- ਧਰਮਸ਼ਾਲਾ-ਕਾਂਗੜਾ ਵਿਚ ਇਨ੍ਹੀਂ ਦਿਨੀਂ ਸਬਜ਼ੀਆਂ ਦੀਆਂ ਕੀਮਤਾਂ ਵਿਚ ਉਛਾਲ ਵੇਖਿਆ ਜਾ ਰਿਹਾ ਹੈ। ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਲੋਕ ਹੁਣ ਹਰੀ ਸਬਜ਼ੀਆਂ ਨੂੰ ਖਰੀਦਣ ਲਈ ਵੀ ਸੋਚ-ਵਿਚਾਰ ਕਰਨ ਲੱਗੇ ਹਨ ਕਿ ਖਰੀਦੀਏ ਜਾਂ ਨਾ। ਇਕ-ਦੋ ਹਫਤੇ ਵਿਚ ਹੀ ਸਬਜ਼ੀਆਂ ਦੀਆਂ ਕੀਮਤਾਂ ਵਿਚ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਸਬਜ਼ੀਆਂ ਦੀ ਜਿਵੇਂ ਹੀ ਡਿਮਾਂਡ ਵਧਣੀ ਸ਼ੁਰੂ ਹੋਈ ਤਾਂ ਕੀਮਤਾਂ ਵੀ ਆਸਮਾਨ ਛੂਹਣ ਲੱਗ ਗਈਆਂ ਹਨ।
ਇੰਨਾ ਹੀ ਨਹੀਂ ਹਰੀ ਸਬਜ਼ੀ ਅਤੇ ਆਲੂ ਆਮ ਆਦਮੀ ਦੀ ਥਾਲੀ ਤੋਂ ਗਾਇਬ ਹੋ ਰਹੀ ਹੈ। ਧਰਮਸ਼ਾਲਾ ਦੇ ਸਬਜ਼ੀ ਕਾਰੋਬਾਰੀਆਂ ਨੇ ਦੱਸਿਆ ਕਿ ਥੋਕ ਸਬਜ਼ੀ ਮੰਡੀਆਂ ਵਿਚ ਜ਼ਿਆਦਾਤਰ ਹਰੀਆਂ ਸਬਜ਼ੀਆਂ ਅਤੇ ਟਮਾਟਰ ਆਦਿ ਹਿਮਾਚਲ ਤੋਂ ਆ ਰਿਹਾ ਹੈ। ਅਜੇ ਤੱਕ ਬਾਹਰੀ ਸੂਬਿਆਂ ਜਿਵੇਂ ਕਿ ਪੰਜਾਬ, ਨਾਸਿਕ ਆਦਿ ਤੋਂ ਜ਼ਰੂਰੀ ਆਮਦ ਸ਼ੁਰੂ ਨਹੀਂ ਹੋਈ ਹੈ। ਇਸ ਕਾਰਨ ਵੀ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧਾ ਮੰਨਿਆ ਜਾ ਰਿਹਾ ਹੈ।
ਹਾਲਾਂਕਿ ਕਈ ਸਬਜ਼ੀਆਂ ਦੇ ਕਾਂਗੜਾ ਅਤੇ ਧਰਮਸ਼ਾਲਾ ਦੀਆਂ ਕੀਮਤਾਂ ਵਿਚ ਕੋਈ ਜ਼ਿਆਦਾ ਫ਼ਰਕ ਨਹੀਂ ਹੈ। ਫਿਰ ਧਰਮਸ਼ਾਲਾ ਵਿਚ ਕਾਂਗੜਾ ਤੋਂ ਜ਼ਿਆਦਾ ਮਹਿੰਗਾਈ ਹੈ। ਇਸ ਸਮੇਂ ਹਰੀਆਂ ਸਬਜ਼ੀਆਂ ਨਾਲ ਸਭ ਤੋਂ ਜ਼ਿਆਦਾ ਤੇਜ਼ੀ ਟਮਾਟਰ ਦੀਆਂ ਕੀਮਤਾਂ ਵਿਚ ਆਈ ਹੈ, ਜਿਸ ਨਾਲ ਆਮ ਆਦਮੀ ਦੀ ਥਾਲੀ 'ਚੋਂ ਟਮਾਰਟਰ, ਆਲੂ ਅਤੇ ਹਰੀਆਂ ਸਬਜ਼ੀਆਂ ਗਾਇਬ ਹੁੰਦੀਆਂ ਜਾ ਰਹੀਆਂ ਹਨ। ਸਬਜ਼ੀਆਂ ਦੀਆਂ ਕੀਮਤਾਂ ਵਿਚ ਅਚਾਨਕ ਆਏ ਉਛਾਲ ਕਾਰਨ ਰਸੋਈ ਦਾ ਬਜਟ ਪੂਰੀ ਤਰ੍ਹਾਂ ਵਿਗੜ ਗਿਆ ਹੈ।
ਇਹ ਹਨ ਫਲਾਂ ਅਤੇ ਸਬਜ਼ੀਆਂ ਦੀਆਂ ਮੌਜੂਦਾ ਕੀਮਤਾਂ
ਹਰੀਆਂ ਸਬਜ਼ੀਆਂ ਦਾ ਭਾਅ 80 ਰੁਪਏ ਤੱਕ ਪਹੁੰਚ ਗਿਆ ਹੈ। ਆਲੂ 50-55, ਪਿਆਜ਼ 70-75, ਫੁੱਲ ਗੋਭੀ 80-85, ਸ਼ਿਮਲਾ ਮਿਰਚ 95-100, ਭਿੰਡੀ 45-50, ਟਮਾਟਰ 70-75, ਖੀਰਾ 45-50, ਸਰ੍ਹੋਂ ਦਾ ਸਾਗ 45-50 ਅਤੇ ਨਿੰਬੂ 80-85 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਅਜਿਹੇ 'ਚ ਸਾਫ਼ ਹੈ ਕਿ ਜਿਹੜੀਆਂ ਸਬਜ਼ੀਆਂ ਪਹਿਲਾਂ 20 ਤੇ 30 ਰੁਪਏ 'ਚ ਵਿਕਦੀਆਂ ਸਨ, ਉਹ ਹੁਣ 50 ਤੇ 70 ਰੁਪਏ 'ਚ ਵਿਕ ਰਹੀਆਂ ਹਨ ਪਰ ਟਮਾਟਰਾਂ ਦੀਆਂ ਕੀਮਤਾਂ 'ਚ ਕੋਈ ਨਰਮੀ ਨਜ਼ਰ ਨਹੀਂ ਆ ਰਹੀ।
ਇਸ ਦੇ ਨਾਲ ਹੀ ਫਲਾਂ ਦੇ ਭਾਅ ਵਿਚ ਵੀ ਵਾਧਾ ਹੋਇਆ ਹੈ, ਜਿਸ ਵਿਚ ਸੇਬ 120, ਕੇਲਾ 100, ਪਪੀਤਾ 60, ਅਮਰੂਦ 150, ਸੰਤਰਾ 110, ਅਨਾਰ 180, ਨਾਰੀਅਲ 50 ਪ੍ਰਤੀ ਪੀਸ, ਜਾਪਾਨੀ ਫਲ 130, ਨਾਖ 120, ਗੋਲਡਨ ਸੇਬ 100 ਅਤੇ ਮੌਸਮੀ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਬਜ਼ੁਰਗ ਜੋੜੇ ਵਿਚਾਲੇ ਵਿਵਾਦ 'ਤੇ ਕੋਰਟ ਨੇ ਕਿਹਾ- 'ਲੱਗਦਾ ਹੈ ਕਲਯੁੱਗ ਆ ਗਿਐ'
NEXT STORY