ਪਟਨਾ— ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਜੀ. ਐੱਸ. ਟੀ. ਕੌਂਸਲ ਦੇ ਮੈਂਬਰ ਸੁਸ਼ੀਲ ਮੋਦੀ ਨੇ ਜੀ. ਐੱਸ. ਟੀ. ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸੁਸ਼ੀਲ ਮੋਦੀ ਨੇ ਕਿਹਾ ਹੈ ਕਿ ਜੀ. ਐੱਸ. ਟੀ. ਦੇ ਅਧੀਨ 28 ਫੀਸਦੀ ਟੈਕਸ ਦੇ ਦਾਇਰੇ 'ਚ ਆਉਣ ਵਾਲੀਆਂ 80 ਫੀਸਦੀ ਚੀਜ਼ਾਂ 'ਤੇ ਟੈਕਸ ਘਟਾਇਆ ਜਾਵੇਗਾ। ਸੁਸ਼ੀਲ ਮੋਦੀ ਦੇ ਮੁਤਾਬਕ ਇਨ੍ਹਾਂ ਨੂੰ 18 ਫੀਸਦੀ ਟੈਕਸ ਸਲੈਬ ਦੇ ਦਾਇਰੇ 'ਚ ਲਾਇਆ ਜਾਵੇਗਾ। ਸੁਸ਼ੀਲ ਮੋਦੀ ਨੇ ਬਿਹਾਰ ਚੈਂਬਰ ਆਫ ਕਾਮਰਸ ਦੇ ਇਕ ਪ੍ਰੋਗਰਾਮ 'ਚ ਬੋਲਦੇ ਹੋਏ ਇਹ ਗੱਲਾਂ ਕਹੀਆਂ ਹਨ।
ਜੀ. ਐੱਸ. ਟੀ. ਦੇ 28 ਫੀਸਦੀ ਸਲੈਬ 'ਚ ਕੁੱਲ 227 ਚੀਜ਼ਾਂ ਆਉਂਦੀਆਂ ਹਨ। ਸੁਸ਼ੀਲ ਮੋਦੀ ਦਾ ਕਹਿਣਾ ਸੀ ਕਿ ਕੱਲ੍ਹ ਤੋਂ ਸ਼ੁਰੂ ਹੋ ਰਹੀ ਜੀ. ਐੱਸ. ਟੀ. ਕੌਂਸਲ ਦੀ ਬੈਠਕ 'ਚ ਇਨ੍ਹਾਂ 'ਚੋਂ 80 ਫੀਸਦੀ ਚੀਜ਼ਾਂ 'ਤੇ ਟੈਕਸ ਘਟਾ ਕੇ ਉਨ੍ਹਾਂ ਨੂੰ 18 ਫੀਸਦੀ ਤੋਂ 12 ਫੀਸਦੀ ਵਾਲੇ ਸਲੈਬ 'ਚ ਲਾਉਣ ਦੀ ਵੀ ਸਿਫਾਰਿਸ਼ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਦੇਸ਼ ਦੇ ਕਾਰੋਬਾਰੀ ਤਬਕੇ ਤੋਂ ਇਲਾਵਾ ਖਪਤਕਾਰਾਂ ਲਈ ਵੀ ਵੱਡੀ ਰਾਹਤ ਲੈ ਕੇ ਆ ਸਕਦਾ ਹੈ। ਸੁਸ਼ੀਲ ਮੋਦੀ ਨੇ ਕਿਹਾ ਕਿ ਹੁਣ ਤੱਕ 100 ਤੋਂ ਜ਼ਿਆਦਾ ਚੀਜ਼ਾਂ 'ਤੇ ਟੈਕਸ ਰੇਟ ਘਟਾਇਆ ਗਿਆ ਹੈ। 9 ਅਤੇ 10 ਨਵੰਬਰ ਨੂੰ ਅਸਮ ਦੀ ਰਾਜਧਾਨੀ ਗੁਆਹਾਟੀ 'ਚ ਜੀ. ਐੱਸ. ਟੀ. ਕੌਂਸਲ ਦੀ ਬੈਠਕ ਹੋਣੀ ਹੈ।
ਅਨੰਤ ਕੁਮਾਰ ਨੇ ਰਾਹੁਲ ਨੂੰ ਕਾਲੇ ਧਨ 'ਤੇ ਖੁੱਲ੍ਹੀ ਬਹਿਸ ਕਰਨ ਦੀ ਦਿੱਤੀ ਚੁਣੌਤੀ
NEXT STORY