ਨੈਸ਼ਨਲ ਡੈਸਕ- ਭਾਰਤ ਸਰਕਾਰ ਵੱਲੋਂ GST ਸਿਸਟਮ 'ਚ ਕੀਤਾ ਵੱਡਾ ਬਦਲਾਅ 22 ਸਤੰਬਰ ਯਾਨੀ ਕੱਲ੍ਹ ਤੋਂ ਲਾਗੂ ਹੋ ਰਿਹਾ ਹੈ। ਹੁਣ ਸਿਰਫ਼ 2 ਹੀ ਟੈਕਸ ਸਲੈਬ ਰਹਿ ਜਾਣਗੇ—5% ਅਤੇ 18%। ਪਹਿਲਾਂ 5%, 12%, 18% ਅਤੇ 28% ਸਲੈਬ ਸਨ। ਇਸ ਫੈਸਲੇ ਨਾਲ ਰਸੋਈ ਦੇ ਸਾਮਾਨ ਤੋਂ ਲੈ ਕੇ ਇਲੈਕਟ੍ਰਾਨਿਕਸ, ਦਵਾਈਆਂ ਅਤੇ ਉਪਕਰਣਾਂ ਤੋਂ ਲੈ ਕੇ ਵਾਹਨਾਂ ਤੱਕ, ਲਗਭਗ 375 ਵਸਤੂਆਂ ਸੋਮਵਾਰ, 22 ਸਤੰਬਰ ਤੋਂ ਸਸਤੀਆਂ ਹੋ ਜਾਣਗੀਆਂ। ਉੱਥੇ ਹੀ ਸਵਾਲ ਉੱਠ ਰਹੇ ਹਨ ਕਿ ਕੱਲ੍ਹ ਤੋਂ ਸ਼ਰਾਬ ਦੀਆਂ ਕੀਮਤਾਂ 'ਤੇ ਵੀ ਅਸਰ ਪਵੇਗਾ।
ਇਹ ਵੀ ਪੜ੍ਹੋ : ਹੁਣ Gemini ਐਪ ਦੀ ਲੋੜ ਨਹੀਂ, WhatsApp ਨਾਲ ਹੀ ਬਣਾਓ ਆਪਣੀ AI ਤਸਵੀਰ
ਦੱਸ ਦੇਈਏ ਕਿ ਸ਼ਰਾਬ ਜੀਐੱਸਟੀ ਦੇ ਦਾਇਰੇ ਤੋਂ ਬਾਹਰ ਹੈ। ਇਸ ਲਈ ਉਸ ਦੀਆਂ ਕੀਮਤਾਂ 'ਤੇ ਕੋਈ ਜ਼ਿਆਦਾ ਅਸਰ ਪੈਣ ਵਾਲਾ ਨਹੀਂ ਹੈ। ਪਿਛਲੇ ਦਿਨੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਸ਼ਰਾਬ ਨੂੰ ਜੀਐੱਸਟੀ ਦੇ ਦਾਇਰੇ 'ਚ ਲਿਆਉਣ ਦਾ ਫ਼ੈਸਲਾ ਪੂਰੀ ਤਰ੍ਹਾਂ ਨਾਲ ਸੂਬਿਆਂ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮਾਮਲੇ 'ਤੇ ਕੇਂਦਰ ਸਰਕਾਰ ਦਾ ਕੋਈ ਫ਼ੈਸਲਾ ਨਹੀਂ ਹੈ। ਸ਼ਰਾਬ ਇਸ ਸਮੇਂ ਜੀਐੱਸਟੀ ਦੇ ਦਾਇਰੇ ਤੋਂ ਬਾਹਰ ਹੈ ਅਤੇ ਸੂਬਿਆਂ ਲਈ ਮਾਲੀਏ ਦਾ ਵੱਡਾ ਸਰੋਤ ਹੈ। ਇਸ ਲਈ ਸ਼ਰਾਬ 'ਤੇ ਟੈਕਸ ਲਗਾਉਣਾ ਹੈ ਜਾਂ ਨਹੀਂ ਸੂਬਿਆਂ 'ਤੇ ਨਿਰਭਰ ਹੈ।
ਘਿਓ, ਪਨੀਰ, ਮੱਖਣ, ਸਨੈਕਸ, ਕੈਚੱਪ, ਜੈਮ, ਸੁੱਕੇ ਮੇਵੇ, ਕੌਫੀ ਅਤੇ ਆਈਸ ਕਰੀਮ ਵਰਗੀਆਂ ਆਮ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਲ-ਨਾਲ ਟੀਵੀ, ਏਅਰ ਕੰਡੀਸ਼ਨਰ (ਏਸੀ), ਅਤੇ ਵਾਸ਼ਿੰਗ ਮਸ਼ੀਨਾਂ ਵਰਗੇ ਮਹਿੰਗੇ ਉਤਪਾਦ ਵੀ ਸਸਤੇ ਹੋ ਜਾਣਗੇ। ਸਰਕਾਰ ਨੇ ਇਹ ਫੈਸਲਾ GST ਕੌਂਸਲ ਦੀ 56ਵੀਂ ਮੀਟਿੰਗ ਵਿੱਚ ਲਿਆ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 3 ਸਤੰਬਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਟੇਟ ਤੇ ਨੈਸ਼ਨਲ ਲੈਵਲ ਖਿਡਾਰੀਆਂ 'ਤੇ ਹਮਲਾ ! ਬਜ਼ੁਰਗ ਨੂੰ ਬਚਾਉਣ ਦੇ ਚੱਕਰ 'ਚ ਖ਼ੁਦ ਦੀ ਜਾਨ 'ਤੇ ਬਣੀ
NEXT STORY