ਨਵੀਂ ਦਿੱਲੀ— ਪ੍ਰਮੁੱਖ ਵਣਜ ਐਂਡ ਉਦਯੋਗ ਵਿਭਾਗ ਐਸੋਚੈਮ ਮੁਤਾਬਕ ਮਾਲ ਅਤੇ ਸੇਵਾਕਰ (ਜੀ.ਐੱਸ.ਟੀ.) ਵਿਵਸਥਾ 'ਚ ਵਿਆਹ ਦਾ ਬਜਟ ਵੱਧਣ ਵਾਲਾ ਹੈ। ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਨਵੰਬਰ ਤੋਂ ਸ਼ੁਰੂ ਹੋਣ ਵਾਲੇ ਵਿਆਹਾਂ ਦੇ ਮੌਸਮ ਲਈ ਟੈਂਟ ਬੁਕਿੰਗ, ਵਿਆਹ ਲਈ ਹਾਲ ਦੀ ਬੁਕਿੰਗ ਫੋਟੋਗ੍ਰਾਫੀ, ਖਾਣ-ਪੀਣ ਦੀਆਂ ਸੇਵਾਵਾਂ 'ਤੇ 10 ਤੋਂ 15 ਫੀਸਦੀ ਤੱਕ ਮਹਿੰਗੀਆਂ ਹੋ ਜਾਣਗੀਆਂ।
ਐਸੋਚੈਮ ਦੇ ਮੁਤਾਬਕ ਜੀ. ਐੱਸ. ਟੀ. ਦੇ ਦਾਇਰੇ 'ਚ ਆਉਣ ਤੋਂ ਬਾਅਦ ਵਿਆਹ ਨਾਲ ਜੁੜੀਆਂ ਜ਼ਿਆਦਾਤਰ ਸੇਵਾਵਾਂ ਮਹਿੰਗੀਆਂ ਹੋ ਜਾਣਗੀਆਂ। ਵਿਆਹ ਦੀ ਖਰੀਦਦਾਰੀ ਹੋਵੇ, ਟੈਂਟ ਦੀ ਬੁਕਿੰਗ ਹੋਵੇ ਜਾਂ ਫਿਰ ਕੈਟਰਿੰਗ ਸੇਵਾਵਾਂ ਜੀ. ਐੱਸ. ਟੀ. 'ਚ ਜ਼ਿਆਦਾਤਰ ਸੇਵਵਾਂ 'ਤੇ 18 ਤੋਂ 28 ਫੀਸਦੀ ਦੀ ਦਰ ਨਾਲ ਜੀ. ਐੱਸ. ਟੀ. ਲੱਗੇਗਾ। ਇਸ ਦੇ ਨਾਲ ਹੀ ਵਿਆਹਾਂ ਦੇ ਖਰਚੇ ਵੱਧਣਗੇ। ਭਾਰਤ 'ਚ ਵਿਆਹਾਂ ਨਾਲ ਜੁੜਿਆ ਸਮੂਚਾ ਕਾਰੋਬਾਰ 1000 ਅਰਬ ਰੁਪਏ ਦਾ ਹੈ ਤੇ ਇਹ ਕਾਰੋਬਾਰ ਸਾਲਾਨਾ 25 ਤੋਂ 30 ਫੀਸਦੀ ਦੀ ਦਰ ਨਾਲ ਵੱਧ ਰਿਹਾ ਹੈ।
ਤਿੰਨ ਕੰਧਾਂ ਕਰਨਗੀਆਂ ਕੇਦਾਰਨਾਥ ਧਾਮ ਦੀ ਸੁਰੱਖਿਆ
NEXT STORY