ਸੂਰਤ— ਗੁਜਰਾਤ ਦੇ ਡਾਂਗ ਜ਼ਿਲ੍ਹੇ ਦੇ ਮਹਾਲ-ਬਾਰਡੀਪਾੜਾ ਹਾਈਵੇ 'ਤੇ ਹੋਏ ਹਾਦਸੇ 'ਚ ਐਤਵਾਰ ਸਵੇਰੇ ਇਲਾਜ ਦੌਰਾਨ ਟਿਊਸ਼ਨ ਡਾਇਰੈਕਟਰ ਹੇਮਾਕਸ਼ੀ ਨਵਨੀਤ ਪਟੇਲ (40) ਸਮੇਤ ਤੇ ਸੱਤ ਵਿਦਿਆਰਥੀਆਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ। ਕਈ ਵਿਦਿਆਰਥੀਆਂ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ। ਦੱਸ ਤੋਂ ਜ਼ਿਆਦਾ ਐਂਬੂਲੈਂਸਾਂ ਰਾਹੀਂ ਬੱਚਿਆਂ ਨੂੰ ਵਿਅਰਾ ਜਨਰਲ ਹਸਪਤਾਲ ਲਿਆਂਦਾ ਗਿਆ। ਉਥੋਂ ਫਿਰ ਉਨ੍ਹਾਂ ਨੂੰ ਇਲਾਜ ਲਈ ਸੂਰਤ ਦੇ ਨਵੇਂ ਸਿਵਿਲ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ। ਸਾਰੇ ਬੱਚਿਆਂ ਦੀ ਉਮਰ 10 ਤੋਂ 16 ਸਾਲ ਵਿਚਾਲੇ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਵੀ ਦੁੱਖ ਜਤਾਇਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਰਿਲੀਫ ਫੰਡ ਤੋਂ ਮ੍ਰਿ੍ਰਤਕਾਂ ਦੇ ਪਰਿਵਾਰ ਵਾਲਿਆਂ ਨੂੰ 2.50 ਲੱਖ ਤੇ ਜ਼ਖਮੀਆਂ ਦੇ ਪਰਿਵਾਰ ਵਾਲਿਆਂ ਨੂੰ 1 ਲੱਖ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ।
ਜਾਣਕਾਰੀ ਮੁਤਾਬਕ ਗੁਰੂਕ੍ਰਿਪਾ ਟਿਊਸ਼ਨ ਕਲਾਸੀਸ 'ਚ ਪੜਦੇ ਸੂਰਤ ਦੇ ਅਮਰੋਲੀ ਤੇ ਛਾਪਰਾਭਾਠਾ ਇਲਾਕੇ ਦੇ ਤਕਰੀਬਨ 60 ਬੱਚੇ ਸ਼ਨੀਵਾਰ ਨੂੰ ਨਿਜੀ ਬੱਸ 'ਚ ਡਾਂਗ ਦੇ ਸ਼ਬਰੀਧਾਮ, ਪੰਪਾ ਸਰੋਵਰ ਦੀ ਯਾਤਰਾ ਲਈ ਗਏ ਸਨ। ਤਕਰੀਬਨ 6 ਵਜੇ ਸ਼ਾਮ ਨੂੰ ਮਹਾਲ-ਬਾਰਡੀਪਾੜਾ ਹਾਈਵੇ 'ਚੇ ਪਹੁੰਚਦੇ ਹੀ ਬੱਸ ਬੇਕਾਬੂ ਹੋ ਗਈ ਤੇ 300 ਫੁੱਟ ਡੂੰਘੇ ਖੱਡ 'ਚ ਜਾ ਡਿੱਗੀ। ਡਾਂਗਾ-ਤਾਪੀ ਪ੍ਰਸ਼ਾਸਨ ਮੁਤਾਬਕ ਹਾਦਸੇ ਦੀ ਸੂਚਨਾ ਮਿਲਦੇ ਹੀ ਉੱਚ ਅਧਿਕਾਰੀ ਸਮੇਤ ਕਾਫਲਾ ਹਾਦਸੇ ਵਾਲੀ ਜਗ੍ਹਾ ਪਹੁੰਚ ਗਿਆ ਸੀ। ਹਨੇਰਾ ਹੋਣ ਕਾਰਨ ਬਚਾਅ ਕਾਰਜ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰਾਤ ਤਕ ਚੱਲੀ ਬਚਾਅ ਕਾਰਵਾਈ ਦੌਰਾਨ ਬੱਸ 'ਚ ਫੱਸੇ ਸਾਰੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ।
ਕਿਡਨੀ 'ਚੋਂ ਕੱਢਿਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਟਿਊਮਰ
NEXT STORY