ਬਨਾਸਕਾਂਠਾ— ਗੁਜਰਾਤ ਦੇ ਬਨਾਸਕਾਂਠਾ ਤੋਂ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਉੱਥੇ ਇਕ ਦਲਿਤ ਨੌਜਵਾਨ ਨੂੰ ਵਿਆਹ ਦੌਰਾਨ ਘੋੜੀ 'ਤੇ ਚੜ੍ਹਨ ਤੋਂ ਉੱਚੀ ਜਾਤੀ ਦੇ ਲੋਕਾਂ ਨੇ ਰੋਕਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਪਥਰਾਅ ਵੀ ਕੀਤਾ। ਬਾਅਦ 'ਚ ਪੁਲਸ ਦੀ ਸੁਰੱਖਿਆ 'ਚ ਦਲਿਤ ਨੌਜਵਾਨ ਦੀ ਬਾਰਾਤ ਕੱਢੀ ਗਈ ਅਤੇ ਵਿਆਹ ਕਰਵਾਈ ਗਈ। ਇਕ ਦਲਿਤ ਨੌਜਵਾਨ ਦੇ ਵਿਆਹ ਦੌਰਾਨ ਗੁਜਰਾਤ 'ਚ ਹੰਗਾਮਾ ਹੋ ਗਿਆ। ਇਕ ਨਿਊਜ਼ ਏਜੰਸੀ ਅਨੁਸਾਰ ਬਨਾਸਕਾਂਠਾ ਦੇ ਸਾਂਦੀਪਾੜਾ ਪਿੰਡ 'ਚ ਆਕਾਸ਼ ਕੋਟਡੀਆ (27) ਨਾਂ ਦੇ ਦਲਿਤ ਨੌਜਵਾਨ ਦਾ ਵਿਆਹ ਸੀ। ਆਕਾਸ਼ ਆਰਮੀ ਦੇ ਜਵਾਨ ਹਨ ਅਤੇ ਜੰਮੂ-ਕਸ਼ਮੀਰ 'ਚ ਤਾਇਨਾਤ ਹਨ। ਉਹ ਕੁਝ ਦਿਨ ਪਹਿਲਾਂ ਛੁੱਟੀ ਲੈ ਕੇ ਵਿਆਹ ਲਈ ਪਿੰਡ ਆਏ ਸਨ। ਐਤਵਾਰ ਨੂੰ ਉਨ੍ਹਾਂ ਦਾ ਵਿਆਹ ਸੀ। ਪਿੰਡ ਦੇ ਹੀ ਕੁਝ ਉੱਚੀ ਜਾਤੀ ਦੇ ਲੋਕਾਂ ਨੇ ਆਕਾਸ਼ ਨੂੰ ਵਿਆਹ ਦੌਰਾਨ ਘੋੜੀ 'ਤੇ ਚੜ੍ਹਨ ਤੋਂ ਮਨ੍ਹਾ ਕੀਤਾ ਸੀ।
ਬਨਾਸਕਾਂਠਾ ਦਲਿਤ ਸਮਾਜ ਦੇ ਪ੍ਰਧਾਨ ਦਲਪਤ ਭਾਈ ਭਾਟੀਆ ਨੇ ਕਿਹਾ ਕਿ ਵਿਆਹ ਦੀ ਤਿਆਰੀ ਪੂਰੀ ਸੀ। ਬਾਰਾਤ ਕੱਢਦੇ ਸਮੇਂ ਲਾੜਾ ਆਕਾਸ਼ ਘੋੜੀ 'ਤੇ ਬੈਠਣਾ ਚਾਹੁੰਦਾ ਸੀ ਪਰ ਉੱਚੀ ਜਾਤੀ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਵਿਰੋਧ ਦੇ ਬਾਵਜੂਦ ਜਦੋਂ ਲਾੜਾ ਘੋੜੀ ਚੜ੍ਹਨ ਲੱਗਾ ਤਾਂ ਉਨ੍ਹਾਂ ਨੇ ਪਥਰਾਅ ਵੀ ਕੀਤਾ। ਇਸ ਪਥਰਾਅ 'ਚ ਇਕ 60 ਸਾਲ ਦਾ ਬਜ਼ੁਰਗ ਅਤੇ ਕੁਝ ਔਰਤਾਂ ਜ਼ਖਮੀ ਹੋ ਗਈਆਂ। ਵਿਆਹ 'ਚ ਸ਼ਾਮਲ ਹੋਣ ਆਈਆਂ ਇਹ ਔਰਤਾਂ ਉੱਥੇ ਗਰਬਾ ਕਰ ਰਹੀਆਂ ਸਨ। ਨਾਲ ਹੀ ਡੀ.ਜੇ. ਸਾਊਂਡ ਸਿਸਟਮ ਨੂੰ ਵੀ ਪਥਰਾਅ ਦੌਰਾਨ ਨੁਕਸਾਨ ਪੁੱਜਿਆ ਹੈ।
ਦਲਪਤ ਭਾਈ ਭਾਟੀਆ ਨੇ ਕਿਹਾ ਕਿ ਦੱਸਿਆ ਕਿ ਉਹ ਘੋੜੀ ਵੀ ਇਕ ਉੱਚੀ ਜਾਤੀ ਦੇ ਠਾਕੋਰ ਸਮਾਜ ਦੀ ਸੀ। ਭਾਟੀਆ ਨੇ ਦੱਸਿਆ ਕਿ ਇਸ ਤੋਂ ਬਾਅਦ ਅਸੀਂ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਮੌਕੇ 'ਤੇ ਆਈ ਅਤੇ ਪੁਲਸ ਦੀ ਸੁਰੱਖਿਆ 'ਚ ਬਾਰਾਤ ਕੱਢੀ ਅਤੇ ਵਿਆਹ ਸੰਪੰਨ ਹੋਇਆ। ਜਦੋਂਕਿ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਤੋਂ ਬਾੱਦ ਪੁਲਸ ਮੌਕੇ ਪੁੱਜੀ। ਬਾਰਾਤ ਨੂੰ ਪੁਲਸ ਦੀ ਸੁਰੱਖਿਆ ਦਿੱਤੀ ਗਈ ਅਤੇ ਵਿਆਹ ਸੰਪੰਨ ਹੋਇਆ, ਜਦਕਿ ਪਥਰਾਅ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਸ਼ਾਹੀਨ ਬਾਗ : SC ਨੇ ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਕਿਹਾ
NEXT STORY