ਅਹਿਮਦਾਬਾਦ- 2002 ਦੇ ਗੁਜਰਾਤ ਦੰਗਿਆਂ ਦੀ ਗਵਾਹ ਅਤੇ ਸਾਬਕਾ ਕਾਂਗਰਸ ਸੰਸਦ ਮੈਂਬਰ ਅਹਿਸਾਨ ਜਾਫਰੀ ਦੀ ਪਤਨੀ ਜ਼ਾਕੀਆ ਜਾਫਰੀ ਦਾ ਸ਼ਨੀਵਾਰ ਨੂੰ ਅਹਿਮਦਾਬਾਦ ਵਿਚ ਦਿਹਾਂਤ ਹੋ ਗਿਆ। ਜ਼ਾਕੀਆ ਜਾਫਰੀ 86 ਸਾਲ ਦੀ ਸੀ। ਬੁਢਾਪੇ ਕਾਰਨ ਉਸ ਨੂੰ ਕੁਝ ਸਿਹਤ ਸਮੱਸਿਆਵਾਂ ਸਨ। ਉਹ ਸਾਬਕਾ ਕਾਂਗਰਸ ਸੰਸਦ ਮੈਂਬਰ ਅਹਿਸਾਨ ਜਾਫਰੀ (68) ਦੀ ਵਿਧਵਾ ਸੀ। ਉਹ 27 ਫਰਵਰੀ 2002 ਨੂੰ ਗੋਧਰਾ ਕਾਂਡ ਤੋਂ ਬਾਅਦ ਹੋਏ ਗੁਲਬਰਗ ਸੋਸਾਇਟੀ ਕਤਲੇਆਮ 'ਚੋਂ ਬਚ ਗਈ। ਉਸ ਦੀ ਧੀ ਨਿਸ਼ਰੀਨ ਅਮਰੀਕਾ ਵਿਚ ਰਹਿੰਦੀ ਹੈ। ਉਹ ਆਖਰੀ ਪਲ ਤੱਕ ਉਸ ਦੇ ਨਾਲ ਸੀ। ਜ਼ਾਕੀਆ ਜਾਫਰੀ ਨੇ ਸਵੇਰੇ ਲਗਭਗ 11:30 ਵਜੇ ਆਖਰੀ ਸਾਹ ਲਿਆ। ਸੂਰਤ ਵਿਚ ਰਹਿਣ ਵਾਲੇ ਉਸ ਦੇ ਪੁੱਤਰ ਨੇ ਜ਼ਕੀਆ ਜਾਫਰੀ ਦੀ ਮੌਤ ਦੀ ਪੁਸ਼ਟੀ ਕੀਤੀ। ਜ਼ਕੀਆ ਨੂੰ ਅਹਿਮਦਾਬਾਦ ਵਿਚ ਉਸਦੇ ਪਤੀ ਦੇ ਕੋਲ ਦਫ਼ਨਾਇਆ ਜਾਵੇਗਾ।
ਵੱਡੀ ਸਾਜ਼ਿਸ਼ ਦਾ ਲਾਇਆ ਸੀ ਦੋਸ਼
ਜ਼ਕੀਆ ਜਾਫਰੀ ਲੰਬੇ ਸਮੇਂ ਤੋਂ ਬੀਮਾਰ ਸੀ। 2002 ਦੇ ਗੁਜਰਾਤ ਦੰਗਿਆਂ ਵਿਚ ਵੱਡੀ ਸਾਜ਼ਿਸ਼ ਦਾ ਦੋਸ਼ ਲਾਉਣ ਵਾਲੀ ਜ਼ਾਕੀਆ ਜਾਫਰੀ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਆਪਣੀ ਕਾਨੂੰਨੀ ਲੜਾਈ ਜਾਰੀ ਰੱਖੀ। ਜ਼ਕੀਆ ਨੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਸਮੇਤ 64 ਲੋਕਾਂ ਨੂੰ SIT ਵਲੋਂ ਦਿੱਤੀ ਗਈ ਕਲੀਨ ਚਿੱਟ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਹਾਲਾਂਕਿ ਅਦਾਲਤ ਨੇ ਕਲੀਨ ਚਿੱਟ ਨੂੰ ਬਰਕਰਾਰ ਰੱਖਿਆ ਸੀ। ਜ਼ਕੀਆ ਅਦਾਲਤ ਵਿਚ ਹਾਰ ਗਈ। ਅਹਿਸਾਨ ਜਾਫਰੀ ਗੁਜਰਾਤ ਦੰਗਿਆਂ ਦੌਰਾਨ ਗੁਲਬਰਗ ਸੋਸਾਇਟੀ ਕਤਲੇਆਮ ਵਿਚ ਮਾਰਿਆ ਗਿਆ ਸੀ।
ਇਸ ਮਾਮਲੇ ਵਿਚ ਗੁਜਰਾਤ ਹਾਈ ਕੋਰਟ ਦੇ 2017 ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ 'ਚ ਚੁਣੌਤੀ ਦਿੱਤੀ ਗਈ ਸੀ। ਹਾਈ ਕੋਰਟ ਨੇ ਮਾਮਲੇ ਵਿਚ SIT ਵੱਲੋਂ ਦਾਇਰ ਕਲੋਜ਼ਰ ਰਿਪੋਰਟ ਨੂੰ ਸਵੀਕਾਰ ਕਰਨ ਦੇ ਮੈਜਿਸਟ੍ਰੇਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ।
ਇਨਸਾਫ਼ ਲਈ ਲੜੀ ਲੰਬੀ ਲੜਾਈ
ਜ਼ਾਕੀਆ ਜਾਫਰੀ ਨੇ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਨਾਲ ਮਿਲ ਕੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਸੀ। ਬਾਅਦ ਵਿਚ SIT ਨੂੰ ਜਾਫਰੀ ਵਲੋਂ ਦਾਇਰ ਸ਼ਿਕਾਇਤ ਦੀ ਜਾਂਚ ਕਰਨ ਦਾ ਵੀ ਹੁਕਮ ਦਿੱਤਾ ਗਿਆ। SITਰਿਪੋਰਟ ਵਿਚ ਮੋਦੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। 2011 ਵਿਚ ਸੁਪਰੀਮ ਕੋਰਟ ਨੇ SIT ਨੂੰ ਆਪਣੀ ਕਲੋਜ਼ਰ ਰਿਪੋਰਟ ਸਬੰਧਤ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਅਤੇ ਪਟੀਸ਼ਨਕਰਤਾ ਨੂੰ ਰਿਪੋਰਟ 'ਤੇ ਆਪਣੇ ਇਤਰਾਜ਼ ਦਰਜ ਕਰਨ ਦੀ ਆਜ਼ਾਦੀ ਦਿੱਤੀ ਗਈ। ਸਾਲ 2013 ਵਿਚ ਬਿਨੈਕਾਰ ਨੇ ਕਲੋਜ਼ਰ ਰਿਪੋਰਟ ਦਾ ਵਿਰੋਧ ਕਰਦੇ ਹੋਏ ਇੱਕ ਪਟੀਸ਼ਨ ਦਾਇਰ ਕੀਤੀ ਸੀ। ਮੈਜਿਸਟ੍ਰੇਟ ਨੇ SIT ਦੀ ਕਲੋਜ਼ਰ ਰਿਪੋਰਟ ਨੂੰ ਬਰਕਰਾਰ ਰੱਖਿਆ ਅਤੇ ਜਾਫਰੀ ਦੀ ਦਲੀਲ ਨੂੰ ਰੱਦ ਕਰ ਦਿੱਤਾ।
ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸੰਗਮ 'ਚ ਲਾਈ ਡੁੱਬਕੀ
NEXT STORY