ਮਹਾਕੁੰਭਨਗਰ- ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸ਼ਨੀਵਾਰ ਨੂੰ ਪ੍ਰਯਾਗਰਾਜ ਮਹਾਕੁੰਭ 'ਚ ਪਹੁੰਚ ਕੇ ਸੰਗਮ ਵਿਚ ਡੁੱਬਕੀ ਲਾਈ ਅਤੇ ਸੂਰਜ ਦੇਵਤਾ ਨੂੰ ਅਰਘ ਦਿੱਤਾ। ਧਨਖੜ ਨੇ ਵੈਦਿਕ ਮੰਤਰ ਉੱਚਾਰਨ ਵਿਚਾਲੇ ਸੰਗਮ ਵਿਚ ਇਸ਼ਨਾਨ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਯਾਗਰਾਜ ਆਉਣ 'ਤੇ ਉੱਪ ਰਾਸ਼ਟਰਪਤੀ ਦਾ ਸੁਆਗਤ ਕੀਤਾ। ਖੇਤਰ ਅਧਿਕਾਰੀ ਪ੍ਰਤਿਮਾ ਸਿੰਘ ਨੇ ਸ਼ੁੱਕਰਵਾਰ ਨੂੰ ਉੱਪ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਦੇ ਪ੍ਰਯਾਗਰਾਜ ਆਉਣ ਦੇ ਪ੍ਰੋਗਰਾਮ ਦੀ ਪੁਸ਼ਟੀ ਕੀਤੀ ਸੀ।
ਉਹ ਮਹਾਂਕੁੰਭ ਦੇ ਵੱਡੇ ਸੰਤਾਂ ਨੂੰ ਮਿਲਣ ਤੋਂ ਬਾਅਦ ਦਿੱਲੀ ਵਾਪਸ ਆ ਜਾਣਗੇ। ਦੂਜੇ ਪਾਸੇ ਨਿਆਂਇਕ ਕਮਿਸ਼ਨ ਦੀ ਟੀਮ ਮਹਾਂਕੁੰਭ ਹਾਦਸੇ ਦੀ ਜਾਂਚ ਕਰ ਰਹੀ ਹੈ। ਅੱਜ ਮਹਾਂਕੁੰਭ ਵਿੱਚ 54.26 ਲੱਖ ਸ਼ਰਧਾਲੂਆਂ ਨੇ ਗੰਗਾ ਵਿੱਚ ਡੁਬਕੀ ਲਗਾਈ। ਜਿਸ ਵਿੱਚ 10 ਲੱਖ ਤੋਂ ਵੱਧ ਕਲਪਵਾਸੀ ਅਤੇ 44.26 ਲੱਖ ਸ਼ਰਧਾਲੂ ਸ਼ਾਮਲ ਹਨ। ਪਿਛਲੇ 19 ਦਿਨਾਂ ਦੌਰਾਨ 32 ਕਰੋੜ ਤੋਂ ਵੱਧ ਸ਼ਰਧਾਲੂ ਇਸ਼ਨਾਨ ਕਰਕੇ ਪੁੰਨ ਦੇ ਭਾਗੀਦਾਰ ਬਣੇ ਹਨ।
ਬਿਜਲੀ ਵਿਭਾਗ 'ਚ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ
NEXT STORY