ਨਵੀਂ ਦਿੱਲੀ— ਰਿਆਨ ਸਕੂਲ ਮਾਮਲੇ 'ਚ ਪਿੰਟੋ ਪਰਿਵਾਰ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਗੁਰੂਗ੍ਰਾਮ ਪੁਲਸ ਨੇ ਪਿੰਟੋ ਪਰਿਵਾਰ ਨੂੰ ਪੁੱਛ-ਗਿੱਛ ਲਈ ਸੰਮੰਨ ਭੇਜਿਆ ਹੈ। ਪੁਲਸ 26 ਸਤੰਬਰ ਨੂੰ ਪੁੱਛ-ਗਿੱਛ ਕਰੇਗੀ। ਪ੍ਰਦੁੱਮਣ ਦੇ ਪਰਿਵਾਰ ਵੱਲੋਂ ਕੋਰਟ 'ਚ ਪੇਸ਼ ਹੋਏ ਵਕੀਲ ਨੇ ਦੱਸਿਆ ਕਿ ਇਸ ਮਾਮਲੇ ਨੂੰ ਅਗਲੀ ਸੁਣਵਾਈ ਸੋਮਵਾਰ ਨੂੰ ਕੀਤੀ ਜਾਵੇਗੀ। ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ ਇਹ ਇਕ ਗੰਭੀਰ ਮਾਮਲਾ ਹੈ ਅਤੇ ਦੋਹਾਂ ਪੱਖਾਂ ਦੀ ਗੱਲ ਸੁਣੇ ਬਿਨਾਂ ਇਸ 'ਤੇ ਫੈਸਲਾ ਨਹੀਂ ਲਿਆ ਜਾ ਸਕਦਾ ਹੈ। ਉੱਥੇ ਹੀ ਹਰਿਆਣਾ ਸਰਕਾਰ ਵੱਲੋਂ ਇਸ ਸੰਬੰਧ 'ਚ ਕੇਂਦਰ ਨੂੰ ਪੱਤਰ ਭੇਜੇ ਜਾਣ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਸੀ.ਬੀ.ਆਈ. 'ਤੇ ਟਿਕ ਗਈਆਂ ਹਨ।
ਪ੍ਰਦੁੱਮਣ ਦੇ ਮਾਤਾ-ਪਿਤਾ ਸਮੇਤ ਦੂਜੇ ਮਾਤਾ-ਪਿਤਾ ਨੂੰ ਆਸ ਹੈ ਕਿ ਸੀ.ਬੀ.ਆਈ. ਜਾਂਚ 'ਚ ਸੱਚ ਸਾਹਮਣੇ ਆਏਗਾ। ਰਾਜ ਸਰਕਾਰ ਵੱਲੋਂ ਜਾਂਚ ਦਾ ਪੱਤਰ ਕੇਂਦਰ ਸਰਕਾਰ ਕੋਲ ਪੁੱਜਣ ਤੋਂ ਬਾਅਦ ਹੁਣ ਅਗਲੇ 2 ਦਿਨ ਕਾਫ਼ੀ ਅਹਿਮ ਹੋ ਗਏ ਹਨ। ਸੂਤਰਾਂ ਅਨੁਸਾਰ ਹੁਣ ਸਿਰਫ ਰਸਮਾਂ ਬਾਕੀ ਹੈ। ਜਿਵੇਂ ਹੀ ਪੱਤਰ ਸੀ.ਬੀ.ਆਈ. ਕੋਲ ਪੁੱਜੇ, ਜਾਂਚ ਏਜੰਸੀ ਇਸ ਮਾਮਲੇ ਨੂੰ ਆਪਣੇ ਹੱਥ 'ਚ ਲੈ ਲਵੇਗੀ। ਇਸੇ ਨਾਲ ਜਾਂਚ ਟੀਮ ਵੀ ਗਠਿਤ ਕਰ ਦੇਵੇਗੀ। ਜ਼ਿਕਰਯੋਗ ਹੈ ਕਿ ਰਾਜ ਸਰਕਾਰ ਨੇ ਮੰਗਲਵਾਰ ਨੂੰ ਸੀ.ਬੀ.ਆਈ. ਜਾਂਚ ਲਈ ਪੱਤਰ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਸੀ। ਕੇਂਦਰ ਸਰਕਾਰ ਦੇ ਕਰਮਚਾਰੀ ਮੰਤਰਾਲੇ ਦੇ ਇਕ ਅਧਿਕਾਰੀ ਨੇ ਪੱਤਰ ਮਿਲਣ ਦੀ ਪੁਸ਼ਟੀ ਵੀ ਕੀਤੀ। ਸੂਤਰਾਂ ਅਨੁਸਾਰ ਅਗਲੇ 2-3 ਦਿਨਾਂ ਸਥਿਤੀ ਸਾਫ਼ ਹੋ ਜਾਵੇਗੀ।
ਦਿਗਵਿਜੈ ਸਿੰਘ ਨੇ ਰਾਹੁਲ ਗਾਂਧੀ ਦੀ ਤਾਰੀਫ 'ਚ ਕੀਤਾ ਟਵੀਟ, ਫਿਰ ਹੋਏ ਟਰੋਲ
NEXT STORY