ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਮਹਾ ਸਕੱਤਰ ਦਿਗਵਿਜੈ ਸਿੰਘ ਨੇ ਇਕ ਵਾਰ ਟਵੀਟ ਦੇ ਜ਼ਰੀਏ ਪੀ.ਐਮ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਇਸ ਵਾਰ ਟਵੀਟ ਕਰਕੇ ਪੀ.ਐਮ ਮੋਦੀ ਨੂੰ ਬੇਸ਼ਰਮ ਮੋਦੀ ਸਰਕਾਰ ਤੱਕ ਕਿਹਾ ਹੈ। ਇਸ ਟਵੀਟ ਕਾਰਨ ਇਕ ਵਾਰ ਫਿਰ ਤੋਂ ਟਰੋਲ ਹੋਏ ਹਨ।
ਉਨ੍ਹਾਂ ਨੇ ਇਕ ਖਬਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਰਾਹੁਲ ਗਾਂਧੀ ਨੇ ਮੋਦੀ ਨੂੰ ਵਜਾਇਆ ਵੀ ਬਹੁਤ ਹਿਲਾਇਆ ਵੀ ਬਹੁਤ ਪਰ ਬੇਸ਼ਰਮ ਮੋਦੀ ਸਰਕਾਰ। ਕੁਝ ਯੂਜ਼ਰਸ ਨੇ ਉਨ੍ਹਾਂ ਦੇ ਖਿਲਾਫ ਟਵੀਟ ਕੀਤੇ ਤਾਂ ਕੁਝ ਉਨ੍ਹਾਂ ਦੇ ਸਮਰਥਨ 'ਚ ਵੀ ਨਜ਼ਰ ਆਏ। ਜਿਸ ਦੇ ਬਾਅਦ ਇਕ-ਇਕ ਕਰਕੇ ਕਈ ਯੂਜ਼ਰਸ ਨੇ ਦਿਗਵਿਜੈ ਨੂੰ ਇਕ ਵਾਰ ਫਿਰ ਰੰਗੇ ਹੱਥੀ ਲਿਆ ਅਤੇ ਉਨ੍ਹਾਂ 'ਤੇ ਨਿਸ਼ਾਨਾ ਵੀ ਸਾਧਿਆ।
ਅਨੁਰਾਗ ਨੇ ਦਿੱਲੀ 'ਚ ਕੇਂਦਰੀ ਰੇਲ ਮੰਤਰੀ ਨਾਲ ਕੀਤੀ ਗੱਲਬਾਤ, ਹਿਮਾਚਲ ਲਈ ਕੀਤੀ ਇਹ ਮੰਗ
NEXT STORY