ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਕਿਹਾ ਕਿ ਕਿਸੇ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਦੋਸ਼ੀ ਠਹਿਰਾਉਣ ਲਈ ਸਿਰਫ ਹੈਰੇਸਮੈਂਟ ਕਾਫੀ ਨਹੀਂ ਹੈ ਅਤੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਉਕਸਾਉਣ ਦੇ ਸਪੱਸ਼ਟ ਸਬੂਤ ਹੋਣੇ ਚਾਹੀਦੇ ਹਨ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਪੀ. ਬੀ. ਵਰਾਲੇ ਦੀ ਬੈਂਚ ਨੇ ਇਹ ਟਿੱਪਣੀ ਗੁਜਰਾਤ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦੇਣ ਵਾਲੀ ਅਪੀਲ ’ਤੇ ਆਪਣਾ ਫੈਸਲਾ ਸੁਣਾਉਂਦਿਆਂ ਕੀਤੀ, ਜਿਸ ’ਚ ਇਕ ਔਰਤ ਨੂੰ ਕਥਿਤ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਲਈ ਉਸ ਦੇ ਪਤੀ ਅਤੇ ਉਸ ਦੇ ਸਹੁਰਾ ਪਰਿਵਾਰ ਦੇ 2 ਮੈਂਬਰਾਂ ਨੂੰ ਦੋਸ਼-ਮੁਕਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਗੁਹਾਟੀ-ਅਹਿਮਦਾਬਾਦ ਵਿਚਕਾਰ ਇੰਡੀਗੋ ਨੇ ਸ਼ੁਰੂ ਕੀਤੀ ਰੋਜ਼ਾਨਾ ਉਡਾਣ ਸੇਵਾ
ਸਾਲ 2021 ’ਚ ਭਾਰਤੀ ਦੰਡਾਵਲੀ ਦੀ ਧਾਰਾ 498-ਏ (ਵਿਆਹੁਤਾ ਔਰਤ ਨਾਲ ਅੱਤਿਆਚਾਰ ਕਰਨਾ) ਅਤੇ 306 ਸਮੇਤ ਕਥਿਤ ਅਪਰਾਧਾਂ ਲਈ ਮਾਮਲਾ ਦਰਜ ਕੀਤਾ ਗਿਆ ਸੀ, ਜੋ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਨਾਲ ਸਬੰਧਤ ਹੈ ਅਤੇ ਇਸ ’ਚ 10 ਸਾਲ ਤੱਕ ਕੈਦ ਅਤੇ ਜੁਰਮਾਨੇ ਦੀ ਵਿਵਸਥਾ ਹੈ। ਬੈਂਚ ਨੇ 10 ਦਸੰਬਰ ਦੇ ਆਪਣੇ ਫੈਸਲੇ ’ਚ ਕਿਹਾ ਕਿ ਭਾਰਤੀ ਦੰਡਾਵਲੀ ਦੀ ਧਾਰਾ 306 ਦੇ ਤਹਿਤ ਦੋਸ਼ਸਿੱਧੀ ਲਈ ਇਹ ਇਕ ਕਾਨੂੰਨੀ ਸਿਧਾਂਤ ਹੈ ਕਿ ਕਿਸੇ ਕੰਮ ਲਈ ਉਕਸਾਉਣ ਦਾ ਇਰਾਦਾ ਸਪੱਸ਼ਟ ਹੋਣਾ ਚਾਹੀਦਾ ਹੈ। ਸਿਰਫ ਪ੍ਰੇਸ਼ਾਨੀ ਕਿਸੇ ਮੁਲਜ਼ਮ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ੀ ਠਹਿਰਾਉਣ ਲਈ ਕਾਫੀ ਨਹੀਂ ਹੈ।
ਇਹ ਵੀ ਪੜ੍ਹੋ: ਚਿਰਾਗ ਪਾਸਵਾਨ ਨੇ 'ਇਕ ਦੇਸ਼ ਇਕ ਚੋਣ' ਦੀ ਕੀਤੀ ਵਕਾਲਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੁੱਲ ਜਾਓਗੇ MRF ਤੇ Elcid ਵਰਗੇ ਸ਼ੇਅਰ, ਬਾਜ਼ਾਰ 'ਚ ਆਇਆ ਸਭ ਤੋਂ ਮਹਿੰਗਾ Stock! ਕੀਮਤ ਉਡਾ ਦੇਵੇਗੀ ਹੋਸ਼
NEXT STORY