ਨਵੀਂ ਦਿੱਲੀ- ਲੋਕ ਸਭਾ ਚੋਣਾਂ 2019 ਦੇ ਲਈ ਤਿਆਰੀਆਂ ਕਰ ਰਹੇ ਹਾਰਦਿਕ ਪਟੇਲ ਨੂੰ ਗੁਜਰਾਤ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਮਿਲਿਆ ਹੈ। ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਦੋਸ਼ੀ ਕਰਾਰ ਕੀਤੇ ਜਾਣ ਦੀ ਮੰਗ ਵਾਲੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਨਹੀਂ ਹੋਈ। ਅੱਜ ਭਾਵ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਜਿਨ੍ਹਾਂ ਮਾਮਲਿਆਂ 'ਤੇ ਸੁਣਵਾਈ ਹੋਣੀ ਹੈ, ਉਸ 'ਚ ਹਾਰਦਿਕ ਪਟੇਲ ਦੇ ਕੇਸ ਦਾ ਨਾਂ ਨਹੀਂ ਹੈ। ਦੱਸ ਦੇਈਏ ਕਿ ਅੱਜ ਨਾਮਜ਼ਦਗੀ ਦਾ ਆਖਰੀ ਦਿਨ ਹੈ। ਇਸ ਮੌਕੇ 'ਤੇ ਹਾਰਦਿਕ ਪਟੇਲ ਦੇ ਕੇਸ ਦਾ ਨਾਂ ਲਿਸਟ'ਚ ਨਾ ਹੋਣ ਕਾਰਨ ਇਸ ਗੱਲ 'ਤੇ ਮੋਹਰ ਲੱਗ ਗਈ ਹੈ ਕਿ ਉਹ ਚੋਣ ਨਹੀਂ ਲੜਨਗੇ।
ਗੁਜਰਾਤ ਹਾਈ ਕੋਰਟ ਤੋਂ ਵੀ ਹਾਰਦਿਕ ਨੂੰ ਲੱਗਾ ਝਟਕਾ-
ਇਸ ਤੋਂ ਪਹਿਲਾਂ ਗੁਜਰਾਤ ਹਾਈਕੋਰਟ ਨੇ ਹਾਰਦਿਕ ਪਟੇਲ ਦੀ ਇੱਕ ਦੰਗਾ ਮਾਮਲੇ 'ਚ ਮਿਲੀ ਸਜ਼ਾ 'ਤੇ ਚੋਣ ਤੱਕ ਰੋਕ ਲਗਾਉਣ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਸੀ। ਹਾਈਕੋਰਟ ਦੇ ਇਸ ਫੈਸਲੇ ਤੋਂ ਬਾਅਦ ਹਾਰਦਿਕ ਪਟੇਲ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਜ਼ਿਕਰਯੋਗ ਹੈ ਕਿ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਹਾਈਕੋਰਟ 'ਚ ਵਿਸਨਗਰ ਦੰਗਾ ਮਾਮਲੇ 'ਚ ਆਪਣੀ ਸਜ਼ਾ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।
ਜਾਮਨਗਰ ਲੋਕ ਸਭਾ ਸੀਟ ਤੋਂ ਚੋਣ ਲੜਨਾ ਚਾਹੁੰਦੇ ਸੀ ਹਾਰਦਿਕ ਪਟੇਲ-
ਹਾਰਦਿਕ ਪਟੇਲ ਨੇ ਸੌਰਾਸ਼ਟਰ ਦੀ ਜਾਮਨਗਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਟਿਕਟ 'ਤੇ ਆਮ ਚੋਣਾਂ ਲੜਨ ਦੀ ਇੱਛਾ ਜ਼ਾਹਿਰ ਕੀਤੀ ਸੀ। ਪਟੇਲ 12 ਮਾਰਚ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ ਹੋਏ ਸੀ। ਪਾਟੀਦਾਰ ਰਾਖਵਾਂਕਰਨ ਅੰਦੋਲਨ ਦਾ ਗੜ੍ਹ ਮੰਨੇ ਜਾਣ ਵਾਲੇ ਮੇਹਸਾਣਾ 'ਚ ਪਾਟੀਦਾਰ ਸਮਾਜ ਪਟੇਲ ਦੇ ਕਾਂਗਰਸ 'ਚ ਸ਼ਾਮਲ ਹੋਣ ਨੂੰ ਲੈ ਕੇ ਜਗਾਇਆ ਹੈ। ਸਮਾਜ ਦਾ ਕਹਿਣਾ ਹੈ ਕਿ ਹਾਰਦਿਕ ਪਟੇਲ ਨੇ ਪੂਰੇ ਪਾਟੀਦਰ ਸਮਾਜ ਨਾਲ ਧੋਖਾ ਕੀਤਾ ਹੈ।
Election Diary: ਪੀ. ਐੱਮ. ਬਣਨ 'ਚ ਨਾਕਾਮ ਹੋਣ 'ਤੇ ਚਵਾਨ ਬਣੇ ਡਿਪਟੀ ਸੀ. ਐੱਮ.
NEXT STORY