ਅਹਿਮਦਾਬਾਦ— ਗੁਜਰਾਤ ਵਿਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਸਮਿਤੀ (ਪਾਸ) ਦੇ ਆਗੂ ਹਾਰਦਿਕ ਪਟੇਲ ਦੇ ਕੱਲ ਇਥੇ ਤਜਵੀਜ਼ਤ ਭੁੱਖ ਹੜਤਾਲ ਨੂੰ ਇਜਾਜ਼ਤ ਨਹੀਂ ਮਿਲੀ। ਓਧਰ ਹਾਰਦਿਕ ਪਟੇਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪ੍ਰੋਗਰਾਮ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਸ਼ਿਵ ਸੈਨਾ ਦੇ ਮੁੱਖ ਊਧਵ ਠਾਕਰੇ ਅਤੇ ਕਾਂਗਰਸੀ ਆਗੂ ਰਾਜ ਬੱਬਰ ਸ਼ਮੂਲੀਅਤ ਕਰਨਗੇ।
ਉਨ੍ਹਾਂ ਦੀ ਇਨ੍ਹਾਂ ਸਾਰਿਆਂ ਨਾਲ ਗੱਲਬਾਤ ਹੋਈ ਹੈ ਅਤੇ ਉਹ 27 ਅਗਸਤ ਤੋਂ ਇਕ-ਇਕ ਕਰ ਕੇ ਇਥੇ ਆਉਂਣਗੇ। ਇਸ ਦਰਮਿਆਨ ਗਾਂਧੀ ਨਗਰ ਜ਼ਿਲਾ ਪ੍ਰਸ਼ਾਸਨ ਨੇ ਵੀ ਉਨ੍ਹਾਂ ਦੀ ਭੁੱਖ ਹੜਤਾਲ ਨੂੰ ਇਜਾਜ਼ਤ ਦੇਣ ਤੋਂ ਅੱਜ ਨਾਂਹ ਕਰ ਦਿੱਤੀ।
ਧਰਮ ਪਰਿਵਰਤਨ ਲਈ ਲੁਧਿਆਣਾ ਲਿਆਂਦੇ ਗਏ ਸਨ ਝਾਰਖੰਡ ਅਤੇ ਬਿਹਾਰ ਦੇ 38 ਬੱਚੇ
NEXT STORY