ਚੰਡੀਗੜ੍ਹ — ਹਰਿਆਣਾ ਸਰਕਾਰ ਨੇ ਦਿੱਲੀ ਦੇ ਸਰਾਏ ਕਾਲੇ ਖਾਂ ਤੋਂ ਸ਼ਾਹਜਹਾਂਪੁਰ-ਨੀਮਰਾਣਾ-ਬੇਹਰੋਡ ਦੇ ਕੋਲ ਹਰਿਆਣਾ-ਰਾਜਸਥਾਨ ਬਾਰਡਰ ਤੱਕ ਇਕ ਹਾਈ ਸਪੀਡ ਰੇਲ ਨੈੱਟਵਰਕ ਪ੍ਰੋਜੈਕਟ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ 'ਚ ਹੋਈ ਬੈਠਕ 'ਚ ਕਈ ਦੂਸਰੇ ਫੈਸਲੇ ਲਏ ਗਏ। ਬੈਠਕ ਵਿਚ ਕੇਂਦਰੀ ਯੋਜਨਾ ਰਾਜ ਮੰਤਰੀ ਇੰਦਰਜੀਤ ਸਿੰਘ ਵੀ ਮੌਜੂਦ ਸਨ। ਖੱਟੜ ਨੇ ਕਿਹਾ ਕਿ ਖੇਤਰੀ ਰੈਪਿਡ ਟਰਾਂਸਮਿਸ਼ਨ ਸਿਸਟਮ(ਆਰ.ਆਰ.ਟੀ.ਐੱਸ.)ਪ੍ਰੋਜੈਕਟ ਨਾਲ ਖਾਸ ਕਰਕੇ ਗੁਰੂਗਰਾਮ ਵਿਚ ਅਤੇ ਦੱਖਣੀ ਹਰਿਆਣਾ ਵਿਚ ਵਿਕਾਸ ਅਤੇ ਨਿਵੇਸ਼ ਨੂੰ ਨਵੀਂ ਰਫਤਾਰ ਮਿਲੇਗੀ।
ਸਰਕਾਰ ਵਲੋਂ ਜਾਰੀ ਇਕ ਬਿਆਨ ਵਿਚ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਗਈ ਹੈ। ਟ੍ਰੇਨ ਦੀ ਔਸਤਨ ਗਤੀ ਕਰੀਬ 100 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਦੱਖਣੀ ਹਰਿਆਣਾ ਤੋਂ ਦਿੱਲੀ ਦੇ ਵਿਚਕਾਰ ਰੋਜ਼ਾਨਾ ਸਫਰ ਕਰਨ ਵਾਲੇ ਲੋਕਾਂ ਨੂੰ ਟਰਾਂਸਪੋਰਟ ਦਾ ਇਕ ਸੁਵਿਧਾਜਨਕ ਰੂਟ ਪ੍ਰਾਪਤ ਹੋਵੇਗਾ। ਪ੍ਰੋਜੈਕਟ ਦੇ ਪਹਿਲੇ ਪੜਾਅ ਨੂੰ ਇਸ ਯੋਜਨਾ ਦੇ ਤਹਿਤ 25000 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਹਜਹਾਂਪੁਰ-ਨੀਮਰਾਣਾ-ਬੇਹਰੋਡ ਤੱਕ ਪੂਰਾ ਕੀਤਾ ਜਾਵੇਗਾ। ਇਹ ਪ੍ਰੋਜੈਕਟ ਐਲੀਵੇਟਿਡ ਸੈਕਸ਼ਨ ਦੇ ਨਾਲ ਗੁਰੂਗਰਾਮ 'ਚ ਪੁਰਾਣੀ ਦਿੱਲੀ ਰੋਡ ਤੋਂ ਲੈਫਟੀਨੈਂਟ ਅਤੁਲ ਕਟਾਰੀਆ ਚੌਂਕ ਤੱਕ ਜਾਵੇਗਾ। ਇਸ ਤੋਂ ਬਾਅਦ ਸਿਗਨੇਚਰ ਟਾਵਰ ਚੌਂਕ ਤੱਕ ਅਤੇ ਇਸ ਤੋਂ ਬਾਅਦ ਨੈਸ਼ਨਲ ਹਾਈਵੇ-48 ਦੇ ਕੋਲੋਂ ਲੰਘਦਾ ਹੋਇਆ ਰਾਜੀਵ ਚੌਂਕ ਪਹੁੰਚੇਗਾ।
'ਪੀ.ਐੈੱਸ.ਡੀ.ਐੈੱਮ' 'ਚ ਨੌਕਰੀ ਦਾ ਖਾਸ ਮੌਕਾ, 60 ਹਜ਼ਾਰ ਤੱਕ ਹੋਵੇਗੀ ਸੈਲਰੀ (ਵੀਡੀਓ)
NEXT STORY