ਪਲਵਾਨ : ਹਰਿਆਣਾ ਦੇ ਪਲਵਾਨ ਜ਼ਿਲ੍ਹੇ ਦੇ ਹਥੀਨ ਥਾਣਾ ਖ਼ੇਤਰ ਦੇ ਇਕ ਪਿੰਡ ਵਿਚ ਨਾਬਾਲਗ ਕੁੜੀ ਨਾਲ ਇਕ ਵਿਅਕਤੀ ਵੱਲੋਂ ਗੰਨ ਪੁਆਇੰਟ 'ਤੇ ਜਬਰ ਜ਼ਿਨਾਹ ਕਰਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਹਥੀਨ ਥਾਣਾ ਪੁਲਸ ਨੇ ਪੀੜਤਾ ਦੇ ਪਿਤਾ ਦੇ ਬਿਆਨ 'ਤੇ ਦੋਸ਼ੀ ਖ਼ਿਲਾਫ ਜਬਰ ਜ਼ਿਨਾਹ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਪੁਲਸ ਗ੍ਰਿਫਤ ਤੋਂ ਫਰਾਰ ਹੈ।
ਹਥੀਨ ਥਾਣਾ ਮੁਖੀ ਸਤਨਰਾਇਣ ਨੇ ਦੱਸਿਆ ਕਿ ਇਕ ਸ਼ਖਸ ਨੇ ਸ਼ਿਕਾਇਤ ਦਰਜ ਕਰਾਈ ਹੈ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਸ਼ਾਮ ਦੇ ਸਮੇਂ ਖੇਤਾਂ 'ਤੇ ਪਸ਼ੂਆਂ ਦਾ ਚਾਰਾ ਲੈਣ ਲਈ ਗਏ ਸਨ। ਉਨ੍ਹਾਂ ਦੀ 12 ਸਾਲਾ ਬੱਚੀ ਘਰ ਵਿਚ ਇਕੱਲੀ ਸੀ ਅਤੇ ਘਰੇਲੂ ਕੰਮ ਕਰ ਰਹੀ ਸੀ। ਉਸੇ ਦੌਰਾਨ ਪਿੰਡ ਨਿਵਾਸੀ 52 ਸਾਲਾ ਦੋਸ਼ੀ ਘਰ ਵਿਚ ਦਾਖ਼ਲ ਹੋ ਗਿਆ ਅਤੇ ਬੱਚੀ ਨਾਲ ਛੇੜਛਾੜ ਕਰਣ ਲੱਗਾ। ਪੀੜਤਾ ਨੇ ਜਦੋਂ ਵਿਰੋਧ ਕੀਤਾ ਤਾਂ ਦੋਸ਼ੀ ਨੇ ਹਥਿਆਰ ਦਿਖਾ ਕੇ ਉਸ ਨੂੰ ਡਰਾਇਆ ਧਮਕਾਇਆ ਅਤੇ ਜਾਨੋ ਮਾਰਨ ਦੀ ਧਮਕੀ ਦਿੱਤੀ। ਇਸ ਦੇ ਬਾਅਦ ਦੋਸ਼ੀ ਨੇ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਜਾਂਦੇ ਸਮੇਂ ਦੋਸ਼ੀ ਪੀੜਤਾ ਨੂੰ 50 ਰੁਪਏ ਦੇ ਕੇ ਗਿਆ ਅਤੇ ਅਗਲੇ ਦਿਨ ਖੇਤ ਵਿਚ ਆਉਣ ਦੀ ਗੱਲ ਕਹੀ। ਪੀੜਤ ਦੇ ਮਾਪੇ ਜਦੋਂ ਘਰ ਪੁੱਜੇ ਤਾਂ ਬੱਚੀ ਨੇ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੋ ਦਿਨ 'ਚ ਹਾਈ ਕੋਰਟ ਸੌਂਪੇ ਵਿਧਾਇਕਾਂ-ਸੰਸਦ ਮੈਂਬਰਾਂ 'ਤੇ ਲੰਬਿਤ ਅਪਰਾਧਿਕ ਮਾਮਲਿਆਂ ਦਾ ਡਾਟਾ: SC
NEXT STORY