ਪਾਨੀਪਤ— ਹਰਿਆਣਾ ਦੇ ਪਾਨੀਪਤ 'ਚ ਪੰਜਾਬ ਐਂਡ ਸਿੰਧ ਬੈਂਕ 'ਚ ਹੈਰਾਨ ਕਰ ਦੇਣ ਵਾਲੀ ਚੋਰੀ ਦਾ ਪਰਦਾਫਾਸ਼ ਹੋਇਆ ਹੈ। ਐਤਵਾਰ 11 ਅਗਸਤ ਨੂੰ ਛੁੱਟੀ ਦਾ ਫਾਇਦਾ ਚੁੱਕਦੇ ਹੋਏ ਚੋਰਾਂ ਨੇ ਛੱਤ ਦਾ ਲੈਂਟਰ ਤੋੜਿਆ ਅਤੇ ਬੈਂਕ 'ਚ ਦਾਖਲ ਹੋਏ। ਇਸ ਤੋਂ ਬਾਅਦ ਲਾਕਰ ਤੋੜ ਕੇ ਚੋਰੀ ਨੂੰ ਅੰਜ਼ਾਮ ਦਿੱਤਾ। ਚੋਰ ਗਹਿਣੇ ਅਤੇ 1.30 ਕਰੋੜ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਪੁਲਸ ਮੁਤਾਬਕ ਪਾਨੀਪਤ ਦੇ ਸਨੌਲੀ ਰੋਡ 'ਤੇ ਗੁਰਦੁਆਰਾ ਹੈ, ਜਿਸ ਸਕੂਲ ਸਥਿਤ ਹੈ। ਇਸੇ ਸਕੂਲ ਦੇ ਹੇਠਾਂ ਪੰਜਾਬ ਐਂਡ ਸਿੰਧ ਬੈਂਕ ਹੈ। ਸੋਮਵਾਰ ਨੂੰ ਜਦੋਂ ਸਕੂਲ ਦਾ ਸੁਰੱਖਿਆ ਗਾਰਡ ਆਇਆ ਤਾਂ ਉਸ ਨੇ ਸਕੂਲ ਦੀ ਪਹਿਲੀ ਮੰਜ਼ਲ 'ਤੇ ਇਹ ਸਭ ਦੇਖਿਆ ਤਾਂ ਹੈਰਾਨ ਰਹਿ ਗਿਆ। ਉਸ ਨੇ ਦੇਖਿਆ ਕਿ ਲੈਂਟਰ ਕੱਟਿਆ ਹੋਇਆ ਸੀ ਅਤੇ ਟਾਟਪੱਟੀ ਲਟਕੀ ਹੋਈ ਸੀ। ਇਸ ਤੋਂ ਬਾਅਦ ਉਸ ਨੇ ਸਕੂਲ ਇੰਚਾਰਜ ਅਧਿਆਪਕਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਚਿਤ ਕੀਤਾ।

ਮੌਕੇ 'ਤੇ ਐੱਸ. ਪੀ. ਸੁਮਿਤ ਕੁਮਾਰ, ਪੰਚਕੂਲਾ ਸਥਿਤ ਪੰਜਾਬ ਐਂਡ ਸਿੰਧ ਬੈਂਕ ਹੈੱਡਕੁਆਰਟਰ ਦੇ ਸੀਨੀਅਰ ਮੈਨੇਜਰ ਪ੍ਰਦੀਪ ਪੁੱਜੇ। ਚੋਰੀ ਕਰਨ ਆਏ ਬਦਮਾਸ਼ ਮੌਕੇ 'ਤੇ ਡਰਿੱਲ ਮਸ਼ੀਨ, ਰਾਡ, ਹਥੌੜਾ, ਰੱਸੀ ਅਤੇ ਹੋਰ ਸਾਮਾਨ ਛੱਡ ਗਏ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਸਟ੍ਰਾਂਗ ਰੂਮ 'ਚ ਦਾਖਲ ਹੋਏ ਅਤੇ 6 ਲਾਕਰ ਤੋੜੇ ਅਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਸ ਨੇ ਦੱਸਿਆ ਕਿ ਚੋਰੀ ਕਿਸ ਸਮੇਂ ਹੋਈ, ਇਸ ਦਾ ਪਤਾ ਅਜੇ ਤਕ ਨਹੀਂ ਲੱਗ ਸਕਿਆ ਹੈ। ਹਾਲਾਂਕਿ ਐਤਵਾਰ ਨੂੰ ਛੁੱਟੀ ਸੀ ਅਤੇ ਛੱਤ ਦਾ ਲੈਂਟਰ ਕੱਟਣ 'ਚ ਵੀ ਉਨ੍ਹਾਂ ਨੂੰ ਕਾਫੀ ਸਮਾਂ ਲੱਗਾ ਹੋਵੇਗਾ।

ਪੁਲਸ ਨੇ ਦੱਸਾ ਕਿ ਚੋਰ ਪਾਈਪ ਦੇ ਸਹਾਰੇ ਸਕੂਲ ਦੇ ਕਮਰੇ ਦੀ ਖਿੜਕੀ ਤਕ ਪਹੁੰਚੇ। ਖਿੜਕੀ ਕੱਟ ਕੇ ਬੈਂਕ ਦੇ ਉੱਪਰ ਬਣੇ ਕਮਰੇ ਵਿਚ ਦਾਖਲ ਹੋਏ। ਇਹ ਕਮਰਾ ਲਾਕਰ ਰੂਮ ਦੇ ਠੀਕ ਉੱਪਰ ਵਾਲਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਟਰ ਦੀ ਮਦਦ ਨਾਲ ਲੈਂਟਰ ਨੂੰ ਕੱਟਿਆ। ਸਕੂਲ 'ਚ ਰੱਖੇ ਟਾਟਪੱਟੀ ਦੇ ਸਹਾਰੇ ਉਹ ਹੇਠਾਂ ਉਤਰੇ। ਇੱਥੋਂ ਚੋਰ ਲਾਕਰ ਰੂਮ ਤਰ ਪੁੱਜੇ ਅਤੇ ਚੋਰੀ ਕੀਤੀ।

ਫਿਲਹਾਲ ਪੁਲਸ ਨੇ ਅਣਪਛਾਤੇ ਬਦਮਾਸ਼ਾਂ 'ਤੇ ਕੇਸ ਦਰਜ ਕਰ ਲਿਆ ਹੈ। ਬਦਮਾਸ਼ਾਂ ਨੂੰ ਫੜਨ ਲਈ 5 ਟੀਮਾਂ ਲੱਗੀਆਂ ਹੋਈਆਂ ਹਨ। 4 ਤੋਂ 5 ਬਦਮਾਸ਼ ਹੋਣ ਦੀ ਸੰਭਾਵਨਾ ਹੈ। ਪੁਲਸ ਦਾ ਕਹਿਣਾ ਹੈ ਕਿ ਬੈਂਕ ਦੀ ਸੁਰੱਖਿਆ 'ਚ ਖਾਮੀ ਸੀ। ਸਟ੍ਰਾਂਗ ਰੂਮ ਵੀ ਨਿਯਮ ਮੁਤਾਬਕ ਨਹੀਂ ਬਣਿਆ ਸੀ।
ਲੁੱਟਖੋਹ ਕਰਨ ਆਏ ਬਦਮਾਸ਼ਾਂ ਦੇ ਬਜ਼ੁਰਗ ਜੋੜੇ ਨੇ ਛੁਡਾਏ ਛੱਕੇ, ਚੱਪਲਾਂ-ਕੁਰਸੀਆਂ ਨਾਲ ਕੀਤੀ ਕੁੱਟਮਾਰ
NEXT STORY