ਕੁਰੂਕਸ਼ੇਤਰ — ਹਰਿਆਣੇ ਨੂੰ ਇਕ ਵਾਰ ਫਿਰ ਸ਼ਰਮਿੰਦਾ ਹੋਣਾ ਪੈ ਰਿਹਾ ਹੈ ਕਿਉਂਕਿ ਲਗਾਤਾਰ ਬਲਾਤਕਾਰ ਦੇ ਸਾਹਮਣੇ ਆ ਰਹੇ ਮਾਮਲਿਆਂ 'ਚੋਂ ਇਹ 14ਵਾਂ ਮਾਮਲਾ ਹੈ। ਲਾਡਵਾ ਕਸਬੇ 'ਚ ਮਹਿਲਾ ਨੂੰ ਵਰਗਲਾ ਕੇ ਬਲਾਤਕਾਰ ਕੀਤੇ ਜਾਣ ਦੀ ਪੁਸ਼ਟੀ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਵਰਗਾ ਮਾਹੌਲ ਪੈਦਾ ਹੋ ਗਿਆ ਹੈ। ਇਸ ਮਾਮਲੇ 'ਚ ਮੁੱਖ ਦੋਸ਼ੀ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦੇ ਮੁਤਾਬਕ ਘਟਨਾ ਕੁਰੂਕਸ਼ੇਤਰ ਜਿਲੇ ਦੇ ਲਾਡਵਾ ਕਸਬੇ ਦੇ ਇਕ ਪਿੰਡ ਦੀ ਹੈ। ਜਿਥੇ ਦੋਸ਼ੀ ਵਿਅਕਤੀ ਇਕ ਮਹਿਲਾ ਨੂੰ ਵਰਗਲਾ ਕੇ ਸੁਨਸਾਨ ਜਗ੍ਹਾ 'ਤੇ ਲੈ ਗਿਆ ਅਤੇ ਉਥੇ ਉਸ ਨਾਲ ਬਲਾਤਕਾਰ ਕੀਤਾ। ਮਹਿਲਾ ਨੇ ਘਰ ਆ ਕੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਪੁਲਸ ਨੂੰ ਸ਼ਿਕਾਇਤ ਦਿੱਤੀ।
ਪੁਲਸ ਨੇ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਅਤੇ ਉਸਦੇ ਸਾਥੀ ਨੂੰ ਲਾਡਵਾ ਕਸਬੇ 'ਚੋਂ ਗ੍ਰਿਫਤਾਰ ਕਰ ਲਿਆ ਹੈ। ਅਜਿਹੇ 'ਚ ਮੁੱਖ ਦੋਸ਼ੀ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ ਜਦੋਂਕਿ ਉਸਦੇ ਸਾਥੀ ਨੂੰ ਨਿਆਇਕ ਹਿਰਾਸਤ 'ਤੇ ਜੇਲ ਭੇਜ ਦਿੱਤਾ ਹੈ।
ਲਾਭ ਅਹੁਦਾ ਮਾਮਲਾ: 'ਆਪ' ਨੇ ਚੋਣ ਕਮਿਸ਼ਨ ਨੂੰ ਦੱਸਿਆ ਭਾਜਪਾ ਦਾ ਏਜੰਟ
NEXT STORY