ਨਵੀਂ ਦਿੱਲੀ - ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦਿੱਲੀ ਬਾਰਡਰ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ ਸੱਤ ਦਿਨਾਂ ਤੋਂ ਜਾਰੀ ਹੈ। ਕਿਸਾਨਾਂ ਨੂੰ ਦਿੱਲੀ 'ਚ ਪ੍ਰਵੇਸ਼ ਕਰਨ ਤੋਂ ਰੋਕਣ ਲਈ ਬਾਰਡਰ ਨੂੰ ਸੀਲ ਕੀਤਾ ਗਿਆ ਹੈ, ਜਿਸ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ.ਪੀ. ਦਲਾਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਝਦਾਰੀ ਨਾਲ ਕੰਮ ਲੈਣ, ਗੱਲਬਾਤ ਕਰੋ। ਇਹ ਲਾਹੌਰ ਜਾਂ ਕਰਾਚੀ ਨਹੀਂ ਹੈ। ਇਹ ਦੇਸ਼ ਦੀ ਰਾਜਧਾਨੀ ਹੈ।
ਜੇ.ਪੀ ਦਲਾਲ ਨੇ ਕਿਹਾ ਕਿ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਾਂਗਾ ਕਿ ਸਮਝਦਾਰੀ ਨਾਲ ਕੰਮ ਲਓ, ਗੱਲਬਾਤ ਕਰੋ। ਇਹ ਚੰਗੀ ਗੱਲ ਨਹੀਂ ਹੈ ਕਿ ਦਿੱਲੀ ਦਾ ਪਾਣੀ ਬੰਦ ਕਰ ਦਿਆਂਗੇ, ਦਿੱਲੀ ਦੇ ਰਸਤੇ ਬੰਦ ਕਰ ਦਿਆਂਗੇ, ਦਿੱਲੀ ਨੂੰ ਘੇਰ ਕੇ ਬੈਠ ਜਾਵਾਂਗੇ। ਇਹ ਲਾਹੌਰ ਜਾਂ ਕਰਾਚੀ ਨਹੀਂ ਹੈ, ਇਹ ਦੇਸ਼ ਦੀ ਰਾਜਧਾਨੀ ਹੈ।
ਕੇਜਰੀਵਾਲ ਦਾ ਪਲਟਵਾਰ- ਖੇਤੀਬਾੜੀ ਬਿੱਲ 'ਤੇ ਕਮੇਟੀ ਦੇ ਮੈਂਬਰ ਸਨ ਕੈਪਟਨ ਅਮਰਿੰਦਰ, ਉਦੋਂ ਕਿਉਂ ਨਹੀਂ ਰੋਕਿਆ
ਦੱਸ ਦਈਏ ਕਿ ਇਸ ਤੋਂ ਪਹਿਲਾਂ ਜੇ.ਪੀ ਦਲਾਲ ਕਾਂਗਰਸ 'ਤੇ ਕਿਸਾਨਾਂ ਨੂੰ ਭੜਕਾਉਣ ਦਾ ਦੋਸ਼ ਵੀ ਲਗਾ ਚੁੱਕੇ ਹਨ। ਜੇ.ਪੀ ਦਲਾਲ ਨੇ ਕਿਹਾ ਸੀ ਕਿ ਕਾਂਗਰਸ ਨੂੰ ਕਿਸਾਨਾਂ ਦੀ ਭਲਾਈ ਤੋਂ ਕੋਈ ਲੈਣਾ-ਦੇਣਾ ਨਹੀਂ ਹੈ। ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਹਨ। ਕਾਂਗਰਸ ਅਰਾਜਕਤਾ ਫੈਲਾਉਣਾ ਚਾਹੁੰਦੀ ਹੈ। ਉਹ ਕਿਸਾਨਾਂ ਨੂੰ ਭੜਕਾ ਰਹੀ ਹੈ। ਦੱਸ ਦਈਏ ਕਿ ਸਰਕਾਰ ਅਤੇ ਕਿਸਾਨ ਦੋਨਾਂ ਪਾਸਿਓਂ ਬਆਨਬਾਜੀ ਜਾਰੀ ਹੈ। ਇੱਕ ਪਾਸੇ ਜਿੱਥੇ ਸਰਕਾਰ ਕਿਸਾਨਾਂ ਨੂੰ ਸਮਝਾਉਣ 'ਚ ਲੱਗੀ ਹੈ ਤਾਂ ਉਥੇ ਹੀ ਕਿਸਾਨ ਆਪਣੀ ਮੰਗ 'ਤੇ ਫਸੇ ਹੋਏ ਹਨ ਅਤੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਗੱਲ ਕਹਿ ਰਹੇ ਹਨ।
ਕੇਜਰੀਵਾਲ ਦਾ ਪਲਟਵਾਰ- ਖੇਤੀਬਾੜੀ ਬਿੱਲ 'ਤੇ ਕਮੇਟੀ ਦੇ ਮੈਂਬਰ ਸਨ ਕੈਪਟਨ ਅਮਰਿੰਦਰ, ਉਦੋਂ ਕਿਉਂ ਨਹੀਂ ਰੋਕਿਆ
NEXT STORY