ਗੁਰੂਗ੍ਰਾਮ- ਖੁੱਲ੍ਹੇ ’ਚ ਨਮਾਜ਼ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸਖ਼ਤ ਬਿਆਨ ਦਿੱਤਾ ਹੈ। ਖੱਟੜ ਨੇ ਕਿਹਾ ਕਿ ਕੋਈ ਜੇਕਰ ਆਪਣੀ ਜਗ੍ਹਾ ’ਤੇ ਨਮਾਜ਼ ਪੜ੍ਹਦਾ ਹੈ, ਪਾਠ ਪੜ੍ਹਦਾ ਹੈ, ਉਸ ’ਚ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ। ਖੁੱਲ੍ਹੇ ’ਚ ਅਜਿਹੇ ਪ੍ਰੋਗਰਾਮ ਨਹੀਂ ਹੋਣੇ ਚਾਹੀਦੇ। ਸੀ.ਐੱਮ. ਖੱਟੜ ਨੇ ਕਿਹਾ ਕਿ ਨਮਾਜ਼ ਪੜ੍ਹਨ ਦੀ ਜੋ ਪ੍ਰਥਾ ਇੱਥੇ ਖੁੱਲ੍ਹੇ ’ਚ ਹੋਈ ਹੈ, ਇਹ ਬਿਲਕੁੱਲ ਵੀ ਸਹਿਨ ਨਹੀਂ ਕੀਤੀ ਜਾਵੇਗੀ ਪਰ ਸਾਰਿਆਂ ਨਾਲ ਇਕੱਠੇ ਬੈਠ ਕੇ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ,‘‘ਸਾਰਿਆਂ ਨੂੰ (ਪ੍ਰਾਰਥਨਾ ਕਰਨ ਲਈ) ਸਹੂਲਤ ਮਿਲਣੀ ਚਾਹੀਦੀ ਹੈ ਪਰ ਕਿਸੇ ਨੂੰ ਵੀ ਦੂਜਿਆਂ ਦੇ ਅਧਿਕਾਰਾਂ ਦਾ ਉਲੰਘਣ ਨਹੀਂ ਕਰਨਾ ਚਾਹੀਦਾ। ਇਸ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।’’ ਖੁੱਲ੍ਹੇ ਸਥਾਨਾਂ ’ਤੇ ਨਮਾਜ਼ ਲਈ ਕੁਝ ਸਥਾਨ ਤੈਅ ਕਰਨ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਫ਼ੈਸਲੇ ਨੂੰ ਵਾਪਸ ਲੈਣ ’ਤੇ ਉਨ੍ਹਾਂ ਕਿਹਾ,‘‘ਅਸੀਂ ਪੁਲਸ ਅਤੇ ਡਿਪਟੀ ਕਮਿਸ਼ਨਰ ਨੂੰ ਕਿਹਾ ਹੈ ਕਿ ਇਸ ਮੁੱਦੇ ਨੂੰ ਸੁਲਝਾਇਆ ਜਾਵੇ, ਜੇਕਰ ਕੋਈ ਨਮਾਜ਼ ਅਦਾ ਕਰਦਾ ਹੈ, ਕਿਸੇ ਦੇ ਸਥਾਨ ’ਤੇ ਪਾਠ ਕਰਦਾ ਹੈ ਤਾਂ ਸਾਨੂੰ ਉਸ ’ਤੇ ਕੋਈ ਇਤਰਾਜ਼ ਨਹੀਂ ਹੈ।’’
ਇਹ ਵੀ ਪੜ੍ਹੋ : ਅੰਦੋਲਨ ਖ਼ਤਮ ਕਰ ਘਰ ਜਾਣ ਦੀ ਖ਼ੁਸ਼ੀ ’ਚ ਕਿਸਾਨਾਂ ਨੇ ਕੀਤਾ ਜ਼ਬਰਦਸਤ ਡਾਂਸ (ਵੀਡੀਓ)
ਮਨੋਹਰ ਖੱਟੜ ਨੇ ਕਿਹਾ,‘‘ਧਾਰਮਿਕ ਸਥਾਨ ਇਸੇ ਮਕਸਦ ਨਾਲ ਬਣਾਏ ਜਾਂਦੇ ਹਨ ਕਿ ਲੋਕ ਉੱਥੇ ਜਾਣ ਅਤੇ ਪੂਜਾ ਕਰਨ। ਇਸ ਤਰ੍ਹਾਂ ਦੇ ਪ੍ਰੋਗਰਾਮ ਖੁੱਲ੍ਹੇ ’ਚ ਨਹੀਂ ਹੋਣੇ ਚਾਹੀਦੇ।’’ ਉਨ੍ਹਾਂ ਕਿਹਾ,‘‘ਖੁੱਲ੍ਹੀਆਂ ਥਾਂਵਾਂ ’ਤੇ ਨਮਾਜ਼ ਪੜ੍ਹ ਕੇ ਟਕਰਾਅ ਤੋਂ ਬਚਣਾ ਚਾਹੀਦਾ। ਅਸੀਂ (ਦੋ ਪੱਖਾਂ ਵਿਚਾਲੇ) ਟਕਰਾਅ ਦੀ ਵੀ ਮਨਜ਼ੂਰੀ ਨਹੀਂ ਦੇਵਾਂਗੇ।’’ ਦੱਸਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ’ਚ ਕੁਝ ਹਿੰਦੂ ਸੰਗਠਨਾਂ ਦੇ ਮੈਂਬਰ ਉਨ੍ਹਾਂ ਥਾਂਵਾਂ ’ਤੇ ਇਕੱਠੇ ਹੋ ਜਾਂਦੇ ਹਨ, ਜਿੱਥੇ ਮੁਸਲਿਮ ਭਾਈਚਾਰੇ ਦੇ ਲੋਕ ਖੁੱਲ੍ਹੇ ਸਥਾਨ ’ਤੇ ਨਮਾਜ਼ ਅਦਾ ਕਰਦੇ ਹਨ ਅਤੇ ‘ਭਾਰਤ ਮਾਤਾ ਦੀ ਜੈ’ ਅਤੇ ‘ਜੈ ਸ਼੍ਰੀਰਾਮ’ ਦੇ ਨਾਅਰੇ ਲਗਾਉਂਦੇ ਹਨ।
ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 559 ਦਿਨਾਂ ਵੱਧ ਸਭ ਤੋਂ ਘੱਟ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਦੋਸ਼ ਦੇਣਾ ਬੰਦ ਕਰੇ ‘ਆਪ’ ਸਰਕਾਰ : ਹਰਸਿਮਰਤ ਬਾਦਲ
NEXT STORY