ਜੀਂਦ– ਹਰਿਆਣਾ ਸਰਕਾਰ ਨੇ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਟੈਬ ਦੇਣ ਦਾ ਐਲਾਨ ਕੀਤਾ ਹੈ। ਹੁਣ ਇਨ੍ਹਾਂ ਬੱਚਿਆਂ ਨੂੰ ਟੈਬ ਦੇ ਨਾਲ 2 ਜੀ.ਬੀ. ਡਾਟਾ ਵੀ ਮੁਫ਼ਤ ਮਿਲੇਗਾ। ਨਾਲ ਹੀ ਪਹਿਲ ਸਾਫਟਵੇਅਰ ਵੀ ਸਰਕਾਰ ਹੀ ਅਪਲੋਡ ਕਰਕੇ ਦੇਵੇਗੀ। ਇਸ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਹਰਿਆਣਾ ਸਰਕਾਰ ਨੇ 560 ਕਰੋੜ ਰੁਪਏ ਦੀ ਲਾਗਤ ਨਾਲ 5 ਲੱਖ ਟੈਬ ਖਰੀਦਣ ਦਾ ਵੀ ਟੈਂਡਰ ਜਾਰੀ ਕੀਤਾ ਹੈ। ਸਰਕਾਰ ਨੇ ਹੁਣ ਇਨ੍ਹਾਂ ਟੈਬ ’ਚ ਰੋਜ਼ਾਨਾ 2 ਜੀ.ਬੀ. ਡਾਟਾ ਦੇਣ ਅਤੇ ਕੰਟੈਂਟ ਅਪਲੋਡ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਪਹਿਲ ਨਾਂ ਦਾ ਸਾਫਟਵੇਅਰ ਇੰਸਟਾਲ ਕੀਤਾ ਜਾਵੇਗਾ।
5 ਸੂਬਿਆਂ ’ਚ ਸ਼ੁਰੂ ਹੋਇਆ ਪਾਇਲਟ ਪ੍ਰਾਜੈਕਟ
ਪਾਇਲਟ ਪ੍ਰਾਜੈਕਟ ਲਈ ਸਰਕਾਰ ਨੇ ਸੂਬੇ ਦੇ 5 ਜ਼ਿਲ੍ਹਿਆਂ ਦੀ ਚੋਣ ਕੀਤੀ ਹੈ, ਜਿਸ ਵਚ ਗੁਰੂਗ੍ਰਾਮ, ਫਰੀਦਾਬਾਦ, ਜੀਂਦ, ਅੰਬਾਲਾ ਅਤੇ ਕਰਨਾਲ ਸ਼ਾਮਲ ਹਨ। ਹਾਲਾਂਕਿ, ਗੁਰੂਗ੍ਰਾਮ ਅਤੇ ਫਰੀਦਾਬਾਦ ’ਚ ਹਵਾ ਪ੍ਰਦੂਸ਼ਣ ਕਾਰਨ ਸਕੂਲ ਬੰਦ ਹ। ਇਸ ਲਈ ਬਾਕੀ ਤਿੰਨ ਜ਼ਿਲ੍ਹਿਆਂ ’ਚ ਇਹ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਚੱਲ ਰਿਹਾ ਹੈ, ਜਿਸ ਵਿਚ ਬੱਚਿਆਂ ਨੂੰ ਟੈਬ ਦੇ ਕੇ ਉਸ ਵਿਚ ਇਸਤੇਮਾਲ ਦੌਰਾਨ ਆਉਣ ਵਾਲੀਆਂ ਕਮੀਆਂ ਨੂੰ ਨੋਟ ਕੀਤਾ ਜਾਵੇਗਾ। ਜਿਸ ਨੂੰ ਦੂਰ ਕਰਨ ਤੋਂ ਬਾਅਦ ਹੀ ਬੱਚਿਆਂ ਨੂੰ ਯੋਜਨਾ ਤਹਿਤ ਟੈਬ ਵੰਡੇ ਜਾਣਗੇ। ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਸਕੂਲ ਬੰਦ ਹਨ, ਇਸ ਲਈ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਹੋਰ ਕਿਸੇ 2 ਸੂਬਿਆਂ ਨੂੰ ਸ਼ਾਮਲ ਕੀਤਾ ਜਾਵੇਗਾ।
ਅਗਲੇ ਸੈਸ਼ਲ ਤੋਂ ਮਿਲਣਗੇ ਟੈਬ
ਮੌਜੂਦਾ ਸਿੱਖਿਆ ਸੈਸ਼ਨ ਖਤਮ ਹੋਣ ਦੇ ਨੇੜੇ ਆ ਗਿਆ ਹੈ, ਇਸ ਲਈ ਡਾਇਰੈਕਟੋਰੇਟ ਨੇ ਫੈਸਲਾ ਲਿਆ ਹੈ ਕਿ ਅਗਲੇ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਹੀ ਬੱਚਿਆਂ ਨੂੰ ਟੈਬ ਦਿੱਤੇ ਜਾਣਗੇ। ਹਾਲਾਂਕਿ, ਇਹ ਯੋਜਨਾ 9ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਲਈ ਹੈ, ਪਰ ਵਿਭਾਗ ਅਜੇ 11ਵੀਂ ਅਤੇ 12ਵੀਂ ਦੇ ਬੱਚਿਆਂ ਨੂੰ ਹੀ ਟੈਬ ਦੇਣਾ ਚਾਹੁੰਦਾ ਹੈ। ਜਿਸ ਲਈ ਪਿਛਲੇ ਦਿਨੀਂ ਹਾਈ ਪਾਵਰ ਪਰਚੇਜ ਕਮੇਟੀ ’ਚ ਟੈਬ ਖਰੀਦਣ ਦੇ ਏਜੰਡੇ ਤੇ ਮੋਹਰ ਲਗਾਈ ਗਈ ਸੀ। ਅਜੇ 9ਵੀਂ ’ਚ ਰਜਿਸਟਰਡ ਬੱਚਿਆਂ ਦੀ ਗਿਣਤੀ 209456, 10ਵੀਂ ’ਚ 209954, 11ਵੀਂ ’ਚ 211307 ਅਤੇ 12ਵੀਂ ’ਚ 154455 ਹੈ।
ਤਾਮਿਲਨਾਡੂ ਹੈਲੀਕਾਪਟਰ ਹਾਦਸੇ ’ਚ ਹਿਮਾਚਲ ਦੇ ਲਾਂਸ ਨਾਇਕ ਵਿਵੇਕ ਕੁਮਾਰ ਵੀ ਸ਼ਹੀਦ
NEXT STORY