ਗੁਰੂਗ੍ਰਾਮ- ਉੱਤਰ-ਭਾਰਤ ਭਿਆਨਕ 'ਲੂ' ਦੀ ਚਪੇਟ 'ਚ ਹੈ। ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ-ਪ੍ਰਦੇਸ਼ ਸਮੇਤ ਕਈ ਸੂਬਿਾਂ 'ਚ ਭਿਆਨਕ ਗਰਮੀ ਦਾ ਦੌਰ ਜਾਰੀ ਹੈ। ਇਸ ਵਿਚਕਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ ਵਾਧਾ ਦੇਖਿਆ ਗਿਆ ਹੈ। ਹਰਿਆਣਾ ਦੇ ਗੁਰੂਗ੍ਰਾਮ ਦੇ ਮਾਨੇਸਰ 'ਚ ਇਕ ਕੱਪੜਾ ਫੈਕਟਰੀ 'ਚ ਭਿਆਨਕ ਅੱਗ ਲੱਗੀ ਹੈ। ਅੱਗ ਲੱਗਣ ਤੋਂ ਬਾਅਦ ਇਲਾਕੇ 'ਚ ਹਫੜਾ-ਦਫੜਾ ਮਚ ਗਈ। ਜਾਣਕਾਰੀ ਮੁਤਾਬਕ, ਫੈਕਟਰੀ 'ਚ ਕਈ ਫਲੋਰ ਭਿਆਨਕ ਅੱਗ ਦੀ ਚਪੇਟ 'ਚ ਆ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਇਸ ਤੋਂ ਪਹਿਲਾਂ ਦਿੱਲੀ 'ਚ ਇਕ ਦਿਨ 'ਚ ਬੁੱਧਵਾਰ ਨੂੰ 200 ਤੋਂ ਵੱਧ ਥਾਵਾਂ 'ਤੇ ਅੱਗ ਲੱਗਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਦਿੱਲੀ ਫਾਇਰ ਬ੍ਰਿਗੇਡ ਨੇ ਦੱਸਿਆ ਕਿ ਇਕ ਦਿਨ 'ਚ 212 ਅਗ ਦੀਆਂ ਕਾਲਾਂ ਆਈਆਂ ਜੋ ਕਿ ਇਕ ਦਿਨ 'ਚ ਸਭ ਤੋਂ ਵੱਧ ਹਨ। ਦੱਸ ਦੇਈਏ ਕਿ ਗੁਜਰਾਤ ਦੇ ਰਾਜਕੋਟ 'ਚ ਟੀ.ਆਰ.ਪੀ. ਗੇਮਿੰਗ ਜ਼ੋਨ 'ਚ ਅੱਗ ਲੱਗਣ ਨਾਲ 28 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਦਿੱਲੀ ਦੇ ਇਕ ਬੇਬੀ ਕੇਅਰ ਸੈਂਟਰ 'ਚ ਅੱਗ ਲੱਗਣ ਨਾਲ 7 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ।
ਗੈਸ ਲੀਕ ਹੋਣ ਕਾਰਨ ਚਾਹ ਦੀ ਦੁਕਾਨ ਨੂੰ ਲੱਗੀ ਅੱਗ, 7 ਸਾਲਾ ਬੱਚਾ ਜ਼ਿੰਦਾ ਸੜਿਆ
NEXT STORY