ਫਰੀਦਾਬਾਦ- ਫਰੀਦਾਬਾਦ ਦੇ ਪੱਲਾ ਥਾਣਾ ਖੇਤਰ ਦੇ ਸੂਰਿਆ ਵਿਹਾਰ ਪਾਰਟ-3 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸ਼ਿਵ ਮੰਦਰ ਦੀ ਕੰਧ 'ਤੇ ਕਾਲੇ ਬੈਗ 'ਚ ਇਕ ਦਿਨ ਦੀ ਨਵਜੰਮੀ ਬੱਚੀ ਦੀ ਲਾਸ਼ ਪਈ ਮਿਲੀ। ਇਹ ਘਟਨਾ ਸਵੇਰੇ ਕਰੀਬ 9.30 ਵਜੇ ਵਾਪਰੀ, ਜਦੋਂ ਸਥਾਨਕ ਨਿਵਾਸੀ ਸ਼ਿਵਾਨੀ ਨੂੰ ਮੰਦਰ ਦੀ ਕੰਧ 'ਤੇ ਇਕ ਮ੍ਰਿਤਕ ਨਵਜੰਮੀ ਬੱਚੀ ਮਿਲੀ।
ਜਾਣਕਾਰੀ ਮੁਤਾਬਕ ਸਥਾਨਕ ਲੋਕਾਂ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੇ ਪੱਲਾ ਥਾਣਾ ਇੰਚਾਰਜ ਰਣਵੀਰ ਸਿੰਘ ਨੇ ਦੱਸਿਆ ਕਿ ਡਾਇਲ 112 ਰਾਹੀਂ ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੰਦਰ ਦੀ ਕੰਧ 'ਤੇ ਪਏ ਥੈਲੇ 'ਚੋਂ ਨਵਜੰਮੀ ਬੱਚੀ ਦੀ ਲਾਸ਼ ਬਰਾਮਦ ਕੀਤੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਚੀ ਦੀ ਨਾਲ ਅਜੇ ਤੱਕ ਨਹੀਂ ਕੱਟੀ ਗਈ ਸੀ ਅਤੇ ਬੱਚੀ ਇਕ ਦਿਨ ਦੀ ਸੀ।
ਆਲੇ-ਦੁਆਲੇ ਦੇ ਸੀ. ਸੀ. ਟੀ. ਵੀ ਦੀ ਜਾਂਚ ਕਰ ਰਹੀ ਪੁਲਸ
ਪੁਲਸ ਨੇ ਨਵਜੰਮੀ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਨੇੜਲੇ ਹਸਪਤਾਲਾਂ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਮੰਦਰ ਨੇੜੇ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਟੀਚਰ ਦੀ ਡਾਂਟ ਦਾ ਬਦਲਾ ਲੈਣ ਲਈ ਵਿਦਿਆਰਥੀ ਨੇ ਰਚੀ ਸਾਜ਼ਿਸ਼, ਕਰ'ਤਾ ਵੱਡਾ ਕਾਂਡ...
NEXT STORY