ਰੋਹਤਕ— ਨੈਸ਼ਨਲ ਰਜਿਸਟਰ ਆਫ ਸਿਟੀਜ਼ਨ (ਐੱਨ. ਆਰ. ਸੀ.) ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਇਸ ਦਾ ਅਸਰ ਹਰਿਆਣਾ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਦੀ ਵਜ੍ਹਾ ਤੋਂ ਹਰਿਆਣਾ 'ਚ ਔਰਤਾਂ ਚਿੰਤਾ ਵਿਚ ਹਨ, ਜਿਨ੍ਹਾਂ ਨੂੰ 'ਤਸਕਰੀ' ਕਰ ਕੇ ਇੱਥੇ ਲਿਆਂਦਾ ਗਿਆ ਜਾਂ ਜਿਨ੍ਹਾਂ ਨੂੰ ਲੋਕਾਂ ਨੇ 'ਖਰੀਦ ਕੇ' ਵਿਆਹ ਕੀਤਾ ਹੈ। ਐੱਨ. ਆਰ. ਸੀ. ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਕਾਰਨ ਲੱਗਭਗ 1.30 ਲੱਖ 'ਬਾਹਰ' ਤੋਂ ਲਿਆਂਦੀਆਂ ਗਈਆਂ ਔਰਤਾਂ (ਨੂੰਹਾਂ) ਦੀ ਨੀਂਦ ਉਡ ਚੁੱਕੀ ਹੈ। ਬਸ ਇਹ ਹੀ ਕਹਿੰਦੀਆਂ ਹਨ ਕਿ ਸਾਡਾ ਕੀ ਹੋਵੇਗਾ। ਵਾਪਸ ਉਹ ਆਪਣੇ ਮਾਪਿਆਂ ਕੋਲ ਜਾਣਾ ਨਹੀਂ ਚਾਹੁੰਦੀਆਂ, ਕਿਉਂਕਿ ਉਨ੍ਹਾਂ ਨੂੰ ਪੈਸੇ ਦੇ ਕੇ ਖਰੀਦਿਆਂ ਗਿਆ। ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹਨ।
30 ਸਾਲ ਦੀ ਸ਼ਬੀਨਾ ਖੁਦ ਨੂੰ ਆਸਾਮ ਦੀ ਦੱਸਦੀ ਹੈ। ਜਦੋਂ ਉਹ 20 ਸਾਲ ਦੀ ਸੀ ਤਾਂ ਇਕ ਤਸਕਰ ਉਸ ਨੂੰ ਹਰਿਆਣਾ ਲਿਆਇਆ ਸੀ। ਇੱਥੇ ਉਸ ਦਾ ਵਿਆਹ ਉਸ ਤੋਂ ਦੋਗੁਣੀ ਉਮਰ ਦੇ ਸ਼ਖਸ ਨਾਲ ਹੋਇਆ। ਸ਼ਬੀਨਾ ਨੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਮੈਨੂੰ ਐੱਨ. ਆਰ. ਸੀ. ਬਾਰੇ ਜ਼ਿਆਦਾ ਜਾਣਕਾਰੀ ਤਾਂ ਨਹੀਂ ਹੈ ਪਰ ਇੰਨਾ ਸੁਣਿਆ ਹੈ ਕਿ ਹਰ ਸ਼ਖਸ ਨੂੰ ਆਪਣੇ ਜਨਮ, ਜਨਮ ਸਥਾਨ, ਮਾਤਾ-ਪਿਤਾ ਨਾਲ ਜੁੜੇ ਸਬੂਤ ਦਿਖਾਉਣੇ ਪੈਣਗੇ ਪਰ ਉਸ ਕੋਲ ਅਜਿਹਾ ਕੋਈ ਸਬੂਤ ਨਹੀਂ ਹੈ ਅਤੇ ਹੁਣ ਉਹ ਆਸਾਮ ਜਾਣਾ ਵੀ ਨਹੀਂ ਚਾਹੁੰਦੀ। ਉਹ ਦੱਸਦੀ ਹੈ ਕਿ ਬੁਰੇ ਸਮੇਂ ਤੋਂ ਬਾਅਦ ਹੁਣ ਮੈਂ ਜੀਂਦ ਪਿੰਡ 'ਚ ਆਪਣੇ ਪਰਿਵਾਰ ਵਿਚਾਲੇ ਖੁਸ਼ੀ-ਖੁਸ਼ੀ ਰਹਿ ਰਹੀ ਹਾਂ।
ਅਜਿਹੀ ਹੀ ਕਹਾਣੀ ਹੈ ਕਿ ਰੁਕਸਾਨਾ ਦਾ ਹੈ। 38 ਸਾਲ ਦੀ ਰੁਕਸਾਨਾ ਬੰਗਾਲ ਦੀ ਰਹਿਣ ਵਾਲੀ ਹੈ। ਉਹ ਵੀ ਐੱਨ. ਆਰ. ਸੀ. ਨੂੰ ਲੈ ਕੇ ਚਿੰਤਾ ਵਿਚ ਹੈ। ਉਹ ਕਹਿੰਦੀ ਹੈ ਕਿ ਇੱਥੇ ਮੈਂ ਆਪਣੇ ਪਤੀ ਅਤੇ 3 ਬੱਚਿਆਂ ਨਾਲ ਰਹਿੰਦੀ ਹਾਂ ਪਰ ਨਾਗਰਿਕਤਾ ਦਿਖਾਉਣ ਦਾ ਕੋਈ ਸਬੂਤ ਮੇਰੇ ਕੋਲ ਨਹੀਂ ਹੈ। ਰੁਕਸਾਨਾ ਮੁਤਾਬਕ ਉਨ੍ਹਾਂ ਦੇ ਮਾਤਾ-ਪਿਤਾ ਨੇ ਪੈਸਿਆਂ ਲਈ ਵੇਚ ਦਿੱਤਾ ਸੀ। ਓਧਰ ਹਰਿਆਣਾ ਸਟੇਟ ਵੂਮੈਨ ਕਮਿਸ਼ਨ ਚੇਅਰਪਰਸਨ ਨੇ ਕਿਹਾ ਕਿ ਦੂਜੇ ਸੂਬਿਆਂ ਤੋਂ ਆਈਆਂ ਇਨ੍ਹਾਂ ਔਰਤਾਂ ਜੋ ਕਿ ਹੁਣ ਇੱਥੋਂ ਦੀਆਂ ਨੂੰਹਾਂ ਹਨ। ਨੂੰਹਾਂ ਦੇ ਹੋਰ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਬੈਂਕ ਅਕਾਊਂਟਸ ਜੋ ਕਿ ਜਨ-ਧਨ ਯੋਜਨਾ ਅਧੀਨ ਆਉਂਦੇ ਹਨ, ਉਨ੍ਹਾਂ ਦੀ ਪਛਾਣ ਲਈ ਅਹਿਮ ਹੋ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ 'ਤਸਕਰੀ' ਨੂੰਹਾਂ ਦੇ ਕੇਸ 'ਚ ਉਹ ਜ਼ਿਆਦਾ ਜਾਗਰੂਕ ਨਹੀਂ ਹਨ ਪਰ ਤਸਕਰੀ ਕਰ ਕੇ ਲਿਆਂਦੀਆਂ ਗਈਆਂ ਔਰਤਾਂ ਨੂੰ ਕਾਨੂੰਨੀ ਮਦਦ ਦੇਣ ਦਾ ਵੀ ਉਨ੍ਹਾਂ ਨੇ ਭਰੋਸਾ ਦਿੱਤਾ।
ਸੈਲਫੀ ਵਿਦ ਡਾਟਰ ਨਾਮ ਦੀ ਫਾਊਂਡੇਸ਼ਨ ਇਸ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਦੇ ਸਰਵੇ ਮੁਤਾਬਕ ਸਿਰਫ ਹਰਿਆਣਾ 'ਚ 1.30 ਲੱਖ 'ਬਾਹਰ' ਤੋਂ ਲਿਆਂਦੀਆਂ ਗਈਆਂ ਨੰਹਾਂ ਹਨ। ਇਹ ਸੰਗਠਨ ਸੂਬੇ ਵਿਚ ਵਿਆਹ ਦਾ ਰਜਿਸਟ੍ਰੇਸ਼ਨ ਕਰਵਾਉਣ 'ਤੇ ਜ਼ੋਰ ਦੇ ਰਿਹਾ ਹੈ।
ਸਾਲ 2020 'ਚ ਇਸਰੋ ਲਾਂਚ ਕਰੇਗਾ ਕਈ ਅਹਿਮ ਮਿਸ਼ਨ
NEXT STORY