ਕਡੱਪਾ (ਭਾਸ਼ਾ)- ਆਂਧਰਾ ਪ੍ਰਦੇਸ਼ ਪੁਲਸ 'ਚ ਤਾਇਨਾਤ 55 ਸਾਲਾ ਇਕ ਹੈੱਡ ਕਾਂਸਟੇਬਲ ਨੇ ਆਪਣੀ ਪਤਨੀ ਅਤੇ 2 ਧੀਆਂ ਦਾ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਅਨੁਸਾਰ, ਮਾਮਲਾ ਵੀਰਵਾਰ ਸਵੇਰੇ ਸਾਹਮਣੇ ਆਇਆ ਅਤੇ ਪੁਲਸ ਨੇ 1993 ਬੈਚ ਦੇ ਪੁਲਸ ਮੁਲਾਜ਼ਮ ਦੇ ਘਰੋਂ ਇਕ ਸੁਸਾਈਡ ਨੋਟ ਬਰਾਮਦ ਕੀਤਾ ਹੈ। ਪੁਲਸ ਨੇ ਦੱਸਿਆ ਕਿ ਨਿੱਜੀ ਕਾਰਨਾਂ ਕਰ ਕੇ ਪੁਲਸ ਮੁਲਾਜ਼ਮ ਨੇ ਘਟਨਾ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ : ਮੌਤ ਦੇ ਮੂੰਹ 'ਚ ਲੈ ਗਿਆ ਗੂਗਲ ਮੈਪ, 2 ਡਾਕਟਰਾਂ ਦੀ ਹੋਈ ਦਰਦਨਾਕ ਮੌਤ
ਕਡੱਪਾ ਪੁਲਸ ਅਧਿਕਾਰੀ ਮੁਹੰਮਦ ਸ਼ਰੀਫ਼ ਨੇ ਦੱਸਿਆ,''ਮ੍ਰਿਤਕ ਪੁਲਸ ਮੁਲਾਜ਼ਮ ਦਾ ਨਾਮ ਵੇਂਕਟੇਸ਼ ਵਰਲੂ ਹੈ ਅਤੇ ਉਹ ਕਡੱਪਾ 2 ਟਾਊਨ ਥਾਣੇ 'ਚ ਸ਼ਿਕਾਇਤ ਦਰਜ ਕਰਨ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਬੀਤੀ ਰਾਤ (ਬੁੱਧਵਾਰ) 11 ਵਜੇ ਤੱਕ ਕੰਮ ਕੀਤਾ ਅਤੇ ਥਾਣੇ ਤੋਂ ਇਕ ਪਿਸਤੌਲ ਅਤੇ ਕੁਝ ਕਾਰਤੂਸ ਆਪਣੇ ਨਾਲ ਘਰ ਲੈ ਗਏ।'' ਅਧਿਕਾਰੀ ਅਨੁਸਾਰ ਵੈਂਕਟੇਸ਼ ਵਰਲੂ ਦੀ ਵੱਡੀ ਧੀ ਦੀ ਉਮਰ 20 ਸਾਲ ਸੀ ਅਤੇ ਇਹ ਗਰੈਜੂਏਸ਼ਨ ਦੇ ਪਹਿਲੇ ਸਾਲ ਦੀ ਵਿਦਿਆਰਥਣ ਸੀ, ਜਦੋਂ ਕਿ ਛੋਟੀ ਧੀ 10ਵੀਂ ਜਮਾਤ 'ਚ ਪੜ੍ਹਾਈ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮ ਦੀ ਪਤਨੀ ਦੀ ਉਮਰ ਕਰੀਬ 45 ਸਾਲ ਸੀ। ਸੂਤਰਾਂ ਅਨੁਸਾਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪੁਲਸ ਮੁਲਾਜ਼ਮ ਨੂੰ ਸ਼ੇਅਰ ਬਾਜ਼ਾਰ 'ਚ ਨੁਕਸਾਨ ਹੋਇਆ ਸੀ ਅਤੇ ਉਹ ਕੁਝ ਪਰਿਵਾਰਕ ਸਮੱਸਿਆਵਾਂ ਨਾਲ ਵੀ ਜੂਝ ਰਹੇ ਸਨ। ਪੁਲਸ ਅਨੁਸਾਰ ਪੁਲਸ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ 'ਚ ਹੈ ਅਤੇ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ। ਉੱਥੇ ਹੀ ਕਡੱਪਾ ਪੁਲਸ ਸੁਪਰਡੈਂਟ ਸਿਧਾਰਥ ਕੌਸ਼ਲ ਵੈਂਕਟੇਸ਼ ਵਰਲੂ ਦੇ ਘਰ ਦਾ ਨਿਰੀਖਣ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਸ਼ਰਾਬ ਘਪਲੇ ਦਾ ਸਰਗਨਾ ਹੁਣ ਵੀ ਬਾਹਰ ਹੈ, ਉਸ ਦੀ ਵੀ ਆਵੇਗੀ ਵਾਰੀ: ਅਨੁਰਾਗ ਠਾਕੁਰ
NEXT STORY