ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਮਾਮਲੇ ਦੇਸ਼ ਭਰ ਵਿਚ ਘੱਟ ਹੋ ਰਹੇ ਹਨ ਅਤੇ ਇਹ ਚੰਗੀ ਗੱਲ ਹੈ ਪਰ ਡੈਲਟਾ ਪਲੱਸ ਵੈਰੀਐਂਟ (ਸਵਰੂਪ) ਦੇ ਫੈਲਾਅ ਨੇ ਸਿਹਤ ਮਾਹਰਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਹ ਚਿੰਤਾ ਤੀਜੀ ਲਹਿਰ ਦੇ ਸੰਭਾਵੀ ਆਮਦ ਨਾਲੋਂ ਵੀ ਗੰਭੀਰ ਹੈ। ਇਸ ਚਿੰਤਾ ਦਾ ਕਾਰਨ ਸਚ-ਮੁੱਚ ਵੱਡਾ ਹੈ ਅਤੇ ਉਹ ਇਹ ਹੈ ਕਿ ਇਹ ਸਵਰੂਪ ਕੋਰੋਨਾ ਦੀਆਂ ਦੋਵਾਂ ਖੁਰਾਕਾਂ ਲੈ ਚੁੱਕੇ ਲੋਕਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਰਿਹਾ ਹੈ। ਇਕ ਨਵੇਂ ਅਧਿਐਨ ਦੇ ਨਤੀਜਿਆਂ ਨੇ ਸਰਕਾਰ ਦੇ ਹੋਸ਼ ਉਡਾ ਦਿੱਤੇ ਹਨ।
ਕੋਰੋਨਾ ਵਾਇਰਸ ਦੇ ਵੀ. 1.617.2 ਵੈਰੀਐਂਟ ਦੇ ਡੈਲਟਾ ਪਲੱਸ ਵਾਇਰਸ ਦੇ 23 ਫੀਸਦੀ ਮਾਮਲੇ ਮਹਾਰਾਸ਼ਟਰ ਵਿਚ ਪਾਏ ਗਏ, ਜਦਕਿ ਕੇਰਲ ਵਿਚ 10.7 ਫੀਸਦੀ, ਦਿੱਲੀ ਵਚ 10.3 ਫੀਸਦੀ ਅਤੇ ਪੰਜਾਬ ਵਿਚ 4 ਫੀਸਦੀ ਮਾਮਲੇ ਸਾਹਮਣੇ ਆਏ ਹਨ। ਹਰਿਆਣਾ ਵਿਚ ਵੀ 2.8 ਫੀਸਦੀ ਮਾਮਲੇ ਪਾਏ ਗਏ ਹਨ। ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਇਸ ਦੇ ਪ੍ਰਭਾਵ ਤੋਂ ਅਜੇ ਤੱਕ ਬਚੇ ਹੋਏ ਹਨ। ਜਿਨੋਮ ਸੀਕਵੈਂਸ ਲਈ ਦੇਸ਼ ਦੀਆਂ 28 ਲੈਬਾਰਟਰੀਆਂ ਵਿਚ 51996 ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ।
ਵਾਇਰਸ ਦੇ ਇਸ ਸਵਰੂਪ ਦੇ ਪ੍ਰਭਾਵ ਨੂੰ ਦੇਖਦੇ ਹੋਏ ਸਿਹਤ ਮੰਤਰਾਲਾ ਨੇ ਸੈਂਪਲਿੰਗ ਦਾ ਇਹ ਪ੍ਰੋਗਰਾਮ ਬੜੇ ਹੀ ਹਮਲਾਵਰ ਢੰਗ ਨਾਲ ਕਰਵਾਇਆ। ਡੈਲਟਾ ਪਲੱਸ ਦੇ 11,968 ਮਾਮਲੇ ਮਹਾਰਾਸ਼ਟਰ ਵਿਚ ਸਾਹਮਣੇ ਆਏ ਤਾਂ ਕੇਰਲ ਵਿਚ 5,554, ਦਿੱਲੀ ਵਿਚ 5,354, ਓਡਿਸ਼ਾ ਵਿਚ 2,511 ਅਤੇ ਪੰਜਾਬ ਵਿਚ 2,078 ਮਾਮਲੇ ਸਾਹਮਣੇ ਆਏ।
ਅਧਿਐਨ ਕਰਨ ਵਾਲੀ ਸੰਸਥਾ ਦੇ ਇਕ ਮੈਂਬਰ ਦਾ ਕਹਿਣਾ ਹੈ ਕਿ ਭਾਵੇਂ ਡੈਲਟਾ ਦਾ ਇਹ ਸਵਰੂਪ ਚਿੰਤਾ ਵਿਚ ਪਾ ਰਿਹਾ ਹੈ ਪਰ ਇਹ ਓਨਾ ਘਾਤਕ ਨਹੀਂ ਹੈ ਜਿੰਨਾ ਇਸ ਨੂੰ ਪਹਿਲਾਂ ਸਮਝਿਆ ਜਾ ਰਿਹਾ ਸੀ ਪਰ ਸਰਕਾਰ ਕੋਈ ਜ਼ੋਖਮ ਨਹੀਂ ਲੈਣਾ ਚਾਹੁੰਦੀ, ਇਸ ਲਈ ਵਧ ਤੋਂ ਵਧ ਸੈਂਪਲ ਲਏ ਜਾ ਰਹੇ ਹਨ।
ਜੰਮੂ ਕਸ਼ਮੀਰ : ਰਾਜੌਰੀ ’ਚ ਲੋਕਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਬਣ ਰਹੇ ਹਨ ਪੱਕੇ ਮਕਾਨ
NEXT STORY