ਹੈਲਥ ਡੈਸਕ- ਦਿੱਲੀ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਵਧ ਰਿਹਾ ਹਵਾ ਪ੍ਰਦੂਸ਼ਣ ਹੁਣ ਸਿਹਤ ਲਈ ਵੱਡਾ ਖਤਰਾ ਬਣ ਚੁੱਕਾ ਹੈ। ਜ਼ਹਿਰੀਲੀ ਹਵਾ ਕਾਰਨ ਸਾਹ ਲੈਣ 'ਚ ਦਿੱਕਤ, ਅੱਖਾਂ 'ਚ ਜਲਣ, ਖੰਘ, ਗਲੇ ਦੀ ਸਮੱਸਿਆ ਅਤੇ ਫੇਫੜਿਆਂ ਨਾਲ ਜੁੜੀਆਂ ਕਈ ਬੀਮਾਰੀਆਂ ਦਾ ਖਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ‘ਤੇ ਇਸ ਦਾ ਪ੍ਰਭਾਵ ਸਭ ਤੋਂ ਵੱਧ ਹੈ। ਅਜਿਹੀਆਂ ਸਥਿਤੀਆਂ 'ਚ ਸਰੀਰ ਦੀ ਡਿਟਾਕਸੀਫਿਕੇਸ਼ਨ ਅਤੇ ਇਮਿਊਨਿਟੀ ਨੂੰ ਮਜ਼ਬੂਤ ਰੱਖਣ ਲਈ ਕੁਝ ਪ੍ਰਭਾਵਸ਼ਾਲੀ ਡਰਿੰਕ ਬਹੁਤ ਲਾਭਦਾਇਕ ਹਨ। ਆਓ ਜਾਣੀਏ 7 ਅਜਿਹੇ ਹੈਲਦੀ ਡਰਿੰਕ ਜੋ ਪ੍ਰਦੂਸ਼ਣ ਦੇ ਬੁਰੇ ਅਸਰ ਤੋਂ ਸਰੀਰ ਦੀ ਰੱਖਿਆ ਕਰਦੇ ਹਨ।
1. ਤੁਲਸੀ ਦਾ ਪਾਣੀ
ਤੁਲਸੀ ਦੀਆਂ ਪੱਤੀਆਂ 'ਚ ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਸਰੀਰ ਤੋਂ ਟੌਕਸਿਨ ਬਾਹਰ ਕੱਢਦੇ ਹਨ।
ਫਾਇਦਾ: ਫੇਫੜਿਆਂ ਦੀ ਸਫਾਈ ਅਤੇ ਸਾਹ ਲੈਣ 'ਚ ਸੁਧਾਰ।
ਕਿਵੇਂ ਪੀਣਾ: ਸਵੇਰੇ ਖਾਲੀ ਪੇਟ 4-5 ਪੱਤੀਆਂ ਨੂੰ ਉਬਾਲ ਕੇ ਪਾਣੀ ਪੀਓ।
2. ਚੁਕੰਦਰ ਦਾ ਜੂਸ
ਚੁਕੰਦਰ ਖੂਨ ਵਧਾਉਂਦਾ ਹੈ ਅਤੇ ਫੇਫੜਿਆਂ ਦੀ ਸਮਰੱਥਾ ਮਜ਼ਬੂਤ ਕਰਦਾ ਹੈ।
ਫਾਇਦਾ: ਆਕਸੀਜਨ ਲੈਵਲ ਸੁਧਾਰਦਾ ਹੈ, ਫੇਫੜਿਆਂ ਦੀ ਕਾਰਗੁਜ਼ਾਰੀ ਵਧਾਉਂਦਾ ਹੈ।
3. ਗ੍ਰੀਨ ਟੀ
ਗ੍ਰੀਨ ਟੀ ਸਰੀਰ ਤੋਂ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਦੀ ਹੈ ਅਤੇ ਇਮਿਊਨਿਟੀ ਨੂੰ ਬੂਸਟ ਕਰਦੀ ਹੈ।
ਫਾਇਦਾ: ਫੇਫੜਿਆਂ ਦੀ ਸਫਾਈ ਅਤੇ ਮੈਟਾਬੋਲਿਜ਼ਮ 'ਚ ਸੁਧਾਰ।
4. ਹਲਦੀ ਵਾਲਾ ਦੁੱਧ
ਹਲਦੀ 'ਚ ਮੌਜੂਦ ਕਰਕਿਊਮਿਨ ਇਕ ਤਾਕਤਵਰ ਐਂਟੀ-ਇੰਫਲਾਮੇਟਰੀ ਤੱਤ ਹੈ।
ਫਾਇਦਾ: ਫੇਫੜਿਆਂ ਦੀ ਸੋਜ ਘਟਾਉਂਦਾ ਹੈ, ਰਾਤ ਨੂੰ ਪੀਣ ਨਾਲ ਡਿਟੌਕਸ ਪ੍ਰਕਿਰਿਆ ਤੇਜ਼ ਹੁੰਦੀ ਹੈ।
5. ਆਂਵਲੇ ਦਾ ਜੂਸ
ਆਂਵਲਾ ਵਿਟਾਮਿਨ-C ਦਾ ਸਭ ਤੋਂ ਵਧੀਆ ਸਰੋਤ ਹੈ।
ਫਾਇਦਾ: ਇਮਿਊਨਿਟੀ ਮਜ਼ਬੂਤ ਕਰਦਾ ਹੈ ਅਤੇ ਪ੍ਰਦੂਸ਼ਣ ਦੇ ਨੁਕਸਾਨ ਤੋਂ ਬਚਾਉਂਦਾ ਹੈ।
6. ਐਲੋਵੀਰਾ ਜੂਸ
ਐਲੋਵੀਰਾ ਸਰੀਰ ਤੋਂ ਟਾਕਸਿਨ ਹਟਾਉਣ ਅਤੇ ਸੋਜ ਘਟਾਉਣ 'ਚ ਲਾਭਦਾਇਕ ਹੈ।
ਫਾਇਦਾ: ਫੇਫੜਿਆਂ ਨੂੰ ਸਾਫ਼ ਅਤੇ ਤੰਦਰੁਸਤ ਰੱਖਦਾ ਹੈ।
7. ਗਿਲੋਅ ਦਾ ਜੂਸ
ਗਿਲੋਅ ਨੂੰ ਕੁਦਰਤੀ ਇਮਿਊਨਿਟੀ ਬੂਸਟਰ ਮੰਨਿਆ ਜਾਂਦਾ ਹੈ।
ਫਾਇਦਾ: ਫੇਫੜਿਆਂ ਦੀ ਸਾਫ਼–ਸਫਾਈ ਕਰਦਾ ਹੈ ਅਤੇ ਇਨਫੈਕਸ਼ਨ ਤੋਂ ਬਚਾਉਂਦਾ ਹੈ।
ਪ੍ਰਦੂਸ਼ਣ ਨਾਲ ਹੋ ਸਕਦੇ ਨੁਕਸਾਨ ਦੇ ਲੱਛਣ
ਸਾਹ ਲੈਣ 'ਚ ਦਿੱਕਤ
ਖੰਘ ਅਤੇ ਗਲੇ 'ਚ ਦਰਦ
ਅੱਖਾਂ 'ਚ ਜਲਣ
ਸਿਰਦਰਦ, ਥਕਾਵਟ, ਛਾਤੀ 'ਚ ਜਕੜਨ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਸਰਦੀਆਂ 'ਚ ਰਾਤ ਨੂੰ ਸੌਂਣ ਤੋਂ ਪਹਿਲਾਂ ਜ਼ਰੂਰ ਖਾਓ ਇਹ ਚੀਜ਼, ਸਰੀਰ ਨੂੰ ਮਿਲਣਗੇ ਚਮਤਕਾਰੀ ਫ਼ਾਇਦੇ
NEXT STORY