ਨੈਸ਼ਨਲ ਡੈਸਕ- ਦੇਸ਼ ਭਰ ਦੇ ਕਈ ਸੂਬਿਆਂ ਵਿਚ ਇਸ ਸਮੇਂ ਗਰਮੀ ਸ਼ਿਖਰਾਂ 'ਤੇ ਹੈ। ਜਿਸ ਨੇ ਲੋਕਾਂ ਦਾ ਹਾਲ-ਬੇਹਾਲ ਕਰ ਦਿੱਤਾ ਹੈ। ਦਿੱਲੀ, ਪੰਜਾਬ, ਰਾਜਸਥਾਨ, ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ ਵਿਚ ਤਾਪਮਾਨ 40 ਤੋਂ 45 ਡਿਗਰੀ ਸੈਲਸੀਅਸ ਬਣਿਆ ਹੋਇਆ ਹੈ। ਇਸ ਦਰਮਿਆਨ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿਚ ਪ੍ਰੀ-ਮਾਨਸੂਨ ਦੇ ਮੀਂਹ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ। ਨੈਨੀਤਾਲ ਵਿਚ ਸ਼ੁੱਕਰਵਾਰ ਨੂੰ ਮੀਂਹ ਪਿਆ। ਜਿਸ ਤੋਂ ਬਾਅਦ ਝੁਲਸਾ ਦੇਣ ਵਾਲੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ।
ਇਹ ਵੀ ਪੜ੍ਹੋ- ਆਖ਼ਰ ਕਿੱਥੇ ਹੁੰਦੀ ਹੈ ਸੀਟ 11A, ਜਿੱਥੇ ਬੈਠੇ ਪਲੇਨ ਕ੍ਰੈਸ਼ ਦੇ ਇਕਲੌਤੇ Survivor ਰਮੇਸ਼ ਦੀ ਬਚੀ ਜਾਨ
ਨੈਨੀਤਾਲ ਦੇ ਕਈ ਹਿੱਸਿਆਂ 'ਚ ਮੋਹਲੇਧਾਰ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਪੈਣ ਕਾਰਨ ਸ਼ਹਿਰ ਦੀਆਂ ਕਈ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਮੀਂਹ ਨਾਲ ਨੈਨੀਤਾਲ ਵਿਚ ਉਸਮ ਭਰੀ ਗਰਮੀ ਤੋਂ ਰਾਹਤ ਮਿਲੀ। ਮੋਹਲੇਧਾਰ ਮੀਂਹ ਪੈਣ ਨਾਲ ਆਵਾਜਾਈ ਅਤੇ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪ੍ਰਦੇਸ਼ ਭਰ ਵਿਚ ਤਾਪਮਾਨ ਵਿਚ ਕਮੀ ਆਉਣ ਨਾਲ ਗਰਮੀ ਤੋਂ ਨਿਜ਼ਾਤ ਮਿਲੇਗੀ।
ਇਹ ਵੀ ਪੜ੍ਹੋ- ਅੱਗ ਵਰ੍ਹਾਊ ਗਰਮੀ ਵਿਚਾਲੇ ਮੌਸਮ ਵਿਭਾਗ ਨੇ ਕਰ'ਤੀ ਮੀਂਹ-ਹਨੇਰੀ ਤੇ ਤੂਫ਼ਾਨ ਦੀ ਭਵਿੱਖਬਾਣੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਰਟੀਓ ਫਲਾਇੰਗ ਸਕੁਐਡ ਟੀਮ ਵੱਲੋਂ ਵੱਡੀ ਕਾਰਵਾਈ, 100 ਤੋਂ ਵੱਧ ਵਾਹਨਾਂ ਦੇ ਕੀਤੇ ਚਲਾਨ
NEXT STORY