ਉਤਰਾਖੰਡ— ਉਤਰਾਖੰਡ ਦੇ ਕੁਝ ਹਿੱਸਿਆਂ 'ਚ ਅਗਲੇ 24 ਘੰਟੇ ਭਾਰੀ ਬਾਰਸ਼ ਹੋਣ ਦਾ ਅਨੁਮਾਨ ਜਤਾਇਆ ਹੈ। ਮੌਸਮ ਵਿਭਾਗ ਮੁਤਾਬਕ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਪਿਛਲੇ 24 ਘੰਟਿਆਂ 'ਚ ਵੀ ਭਾਰੀ ਬਾਰਸ਼ ਹੋਈ ਹੈ। ਤੇਜ਼ ਬਾਰਸ਼ ਕਾਰਨ ਪ੍ਰਦੇਸ਼ 'ਚ ਬਦਰੀਨਾਥ ਅਤੇ ਕੇਦਾਰਨਾਥ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਇਲਾਵਾ ਕੈਲਾਸ਼ ਮਾਨਸਰੋਵਰ ਯਾਤਰਾ ਦੇ 6ਵੇਂ ਜੱਥੇ ਨੂੰ ਵੀ ਰੋਕ ਦਿੱਤਾ ਗਿਆ ਹੈ। ਕੈਲਾਸ਼ ਮਾਨਸਰੋਵਰ ਯਾਤਰਾ ਸਮੇਤ ਹੋਰ ਧਾਰਮਿਕ ਯਾਤਰਾਵਾਂ 'ਚ ਸਾਵਧਾਨੀ ਵਰਤਣ ਦੀ ਵੀ ਹਿਦਾਇਤ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ 8-10 ਜੁਲਾਈ ਵਿਚਕਾਰ ਵੀ ਭਾਰੀ ਬਾਰਸ਼ ਹੋ ਸਕਦੀ ਹੈ।
ਪ੍ਰਦੇਸ਼ ਦੀ ਰਾਜਧਾਨੀ ਦੇਹਰਾਦੂਨ 'ਚ ਮੰਗਲਵਾਰ ਨੂੰ ਤੇਜ਼ ਬਾਰਸ਼ ਹੋਈ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਤੇਜ਼ ਬਾਰਸ਼ ਦਾ ਅਨੁਮਾਨ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਪ੍ਰਦੇਸ਼ 'ਚ ਅਗਲੇ 24 ਘੰਟਿਆਂ 'ਚ ਕੁਝ ਸਥਾਨਾਂ 'ਤੇ ਬੱਦਲ ਫੱਟਣ ਦੀਆਂ ਘਟਨਾਵਾਂ ਵੀ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਜ਼ਮੀਨ ਖਿੱਸਕਣ ਦੀ ਵੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮੁਤਾਬਕ ਪਿਥੌਰਾਗੜ੍ਹ, ਚੰਪਾਵਤ, ਨੈਨੀਤਾਲ ਅਤੇ ਉਧਮਸਿੰਘ ਨਗਰ ਜ਼ਿਲੇ 'ਚ ਵੀ ਭਾਰੀ ਬਾਰਸ਼ ਹੋਣ ਦਾ ਸ਼ੱਕ ਹੈ। ਉਚ ਪਹਾੜੀ ਖੇਤਰਾਂ 'ਚ ਹੋ ਰਹੀ ਲਗਾਤਾਰ ਬਾਰਸ਼ ਕਾਰਨ ਜ਼ਿਲੇ ਦੀ ਭਾਰਤ ਨੇਪਾਲ ਸੀਮਾ 'ਤੇ ਵਹਿਣ ਵਾਲੀ ਸ਼ਾਰਦਾ ਨਦੀ ਦਾ ਜਲ ਪੱਧਰ ਵੀ ਅਚਾਨਕ ਵਧ ਗਿਆ ਹੈ, ਜਿਸ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਦੇ ਨਿਰਦੇਸ਼ 'ਤੇ ਬੈਰਾਜ ਪ੍ਰਬੰਧਨ ਵੱਲੋਂ ਬੈਰਾਜ 'ਚ ਅਲਰਟ ਐਲਾਨ ਕਰਕੇ ਇੰਡੋ ਨੇਪਾਲ ਸੀਮਾ 'ਚ ਭਾਰੀ ਵਾਹਨਾ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਹੈ।
ਮੁਜਫੱਰਪੁਰ ਤੋਂ ਸੰਸਦ ਮੈਂਬਰ ਅਜੇ ਨਿਸ਼ਾਦ ਦੀ ਪਤਨੀ ਰਾਮਾ ਨਿਸ਼ਾਦ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ
NEXT STORY