ਨਵੀਂ ਦਿੱਲੀ— ਦਿੱਲੀ 'ਚ ਛੇਤੀ ਹੀ ਵਰਖਾ ਹੋ ਸਕਦੀ ਹੈ। ਇੰਡੀਅਨ ਮੈਟਰੋਲਾਜੀਕਲ ਡਿਪਾਰਟਮੈਂਟ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਦਿੱਲੀ-ਐਨ. ਸੀ. ਆਰ. 'ਚ 17 ਤੋਂ 20 ਜੂਨ ਤੱਕ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਇਸ ਸ਼ੰਕਾ ਦੇ ਮੱਦੇਨਜ਼ਰ ਦੇਖਿਆ ਜਾਵੇ ਤਾਂ ਮੌਸਮ ਉਸ ਪਾਸੇ ਕਰਵਟ ਲੈ ਚੁੱਕਾ ਹੈ। ਹਾਲਾਂਕਿ ਸ਼ੁੱਕਰਵਾਰ ਸਵੇਰੇ ਵੀ ਦਿੱਲੀ-ਐਨ. ਸੀ. ਆਰ. ਦੇ ਕੁਝ ਇਲਾਕਿਆਂ 'ਚ ਚੰਗੀ ਵਰਖਾ ਹੋਈ ਹੈ। ਨੈਸ਼ਨਲ ਕੈਪੀਟਲ ਰੀਜ਼ਨ (ਐਨ. ਸੀ. ਆਰ.) 'ਚ ਵਰਖਾ ਦੇ ਚੰਗੇ ਆਸਾਰ ਬਣ ਚੁੱਕੇ ਹਨ। ਪਿਛਲੇ ਕੁਝ ਦਿਨਾਂ ਤੋਂ ਦਿੱਲੀ ਸਣੇ ਦੇਸ਼ ਦੇ ਹੋਰ ਇਲਾਕਿਆਂ 'ਚ ਮੌਸਮ ਕਾਫੀ ਗਰਮ ਹੈ, ਜਿਸ ਦੇ ਚਲਦੇ ਪਾਰਾ 47 ਡਿਗਰੀ ਤੱਕ ਪਹੁੰਚ ਗਿਆ ਸੀ। ਇਧਰ ਵਰਖਾ ਦੇ ਚਲਦੇ ਤਾਪਮਾਨ 'ਚ ਗਿਰਾਵਟ ਆਈ ਅਤੇ ਪਾਰਾ 23 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਜੇਕਰ ਮੌਸਮ ਦਾ ਇਹੀ ਰੁਖ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਵਰਖਾ ਦੇ ਚਲਦੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ।
ਯੌਣ ਸੋਸ਼ਨ ਦੇ ਦੋਸ਼ੀ ਅਰੁਣਾਭ ਕੁਮਾਰ ਨੇ ਟੀ.ਵੀ.ਐਫ ਦੇ ਸੀ.ਈ.ਓ ਦਾ ਅਹੁੱਦਾ ਛੱਡਿਆ
NEXT STORY