ਗੰਗਟੋਕ (ਇੰਟ.) - ਭਾਰਤ-ਚੀਨ ਸਰਹੱਦ ਦੇ ਉੱਪਰਲੇ ਹਿੱਸਿਆਂ ਖਾਸ ਕਰ ਕੇ ਨਾਥੂਲਾ ਦੱਰੇ ਦੇ ਆਲੇ-ਦੁਆਲੇ ਸ਼ੁੱਕਰਵਾਰ ਤਾਜ਼ਾ ਬਰਫ਼ਬਾਰੀ ਹੋਈ, ਜਿਸ ਕਾਰਨ ਸਿੱਕਮ ’ਚ ਤਾਪਮਾਨ ’ਚ ਭਾਰੀ ਗਿਰਾਵਟ ਆਈ। ਸੂਬੇ ਦੇ ਕਈ ਉਚਾਈ ਵਾਲੇ ਖੇਤਰਾਂ ’ਚ ਪਾਰਾ ਜ਼ੀਰੋ ਤੋਂ ਵੀ ਹੇਠਾਂ ਡਿੱਗ ਗਿਆ। ਬਰਫ਼ਬਾਰੀ ਹੋਣ ਕਾਰਨ ਸੜਕੀ ਆਵਾਜਾਈ ’ਚ ਵਿਘਨ ਪਿਆ। ਭਾਰਤੀ ਮੌਸਮ ਵਿਭਾਗ ਅਨੁਸਾਰ ਸਵੇਰ ਤੋਂ ਹੀ ਨਾਥੂਲਾ, ਕੁਪ ਤੇ ਸੋਮਗੋ ਝੀਲ ਦੇ ਖੇਤਰਾਂ ’ਚ ਭਾਰੀ ਤੋਂ ਬਹੁਤ ਭਾਰੀ ਬਰਫ਼ਬਾਰੀ ਦਰਜ ਕੀਤੀ ਗਈ। ਵਿਭਾਗ ਨੇ ਸਿੱਕਮ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਪੜ੍ਹੋ ਇਹ ਵੀ : ਵੱਡੀ ਖ਼ਬਰ: ਅੱਜ ਤੋਂ ਸੜਕਾਂ 'ਤੇ ਨਹੀਂ ਚੱਲਣਗੀਆਂ ਇਹ ਗੱਡੀਆਂ, ਸਖ਼ਤ ਹੋਏ ਨਿਯਮ
ਇਸ ਦੇ ਨਾਲ ਹੀ ਅਗਲੇ 24 ਘੰਟਿਆਂ ਲਈ ਖਰਾਬ ਮੌਸਮ ਦੀ ਚਿਤਾਵਨੀ ਦਿੱਤੀ ਗਈ ਹੈ। ਸਥਾਨਕ ਪ੍ਰਸ਼ਾਸਨ ਨੇ ਸੈਲਾਨੀਆਂ ਤੇ ਟਰਾਂਸਪੋਰਟ ਆਪਰੇਟਰਾਂ ਨੂੰ ਉਚਾਈ ਵਾਲੇ ਖੇਤਰਾਂ ’ਚ ਸਫਰ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ, ਕਿਉਂਕਿ ਬਰਫ਼ ਕਾਰਨ ਸੜਕਾਂ ’ਤੇ ਫਿਸਲਣ ਵੱਧ ਗਈ ਹੈ। ਸਰਹੱਦੀ ਸੜਕ ਸੰਗਠਨ ਦੀਆਂ ਟੀਮਾਂ ਸੜਕਾਂ ਤੋਂ ਬਰਫ਼ ਹਟਾਉਣ ਤੇ ਜ਼ਰੂਰੀ ਸੰਪਰਕ ਬਹਾਲ ਕਰਨ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਸੂਬਾ ਸਰਕਾਰ ਨੇ ਆਫ਼ਤ ਪ੍ਰਬੰਧਨ ਟੀਮਾਂ ਨੂੰ ਵੀ ਅਲਰਟ ’ਤੇ ਰੱਖਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਾਥੂਲਾ ਖੇਤਰ ’ਚ ਮੌਸਮ ਦੀ ਸਭ ਤੋਂ ਪਹਿਲੀ ਤੇ ਭਾਰੀ ਬਰਫ਼ਬਾਰੀ ਹੋਈ ਹੈ। ਇਸ ਕਾਰਨ ਤਾਪਮਾਨ ’ਚ ਹੋਰ ਗਿਰਾਵਟ ਆਉਣ ਦੀ ਉਮੀਦ ਹੈ।
ਪੜ੍ਹੋ ਇਹ ਵੀ : ਸਸਤਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਦੀ ਮਿਲੀ ਰਾਹਤ
ਇਸ ਦੌਰਾਨ ਹਿਮਾਚਲ ਪ੍ਰਦੇਸ਼ ’ਚ ‘ਪੱਛਮੀ ਗੜਬੜੀ’ ਦੇ ਸਰਗਰਮ ਹੋਣ ਨਾਲ ਮੌਸਮ ਬਦਲ ਸਕਦਾ ਹੈ। ਸੂਬੇ ਦੇ ਕਈ ਹਿੱਸਿਆਂ ’ਚ 2 ਦਿਨਾਂ ਤੱਕ ਮੀਂਹ ਪੈਣ ਤੇ ਬਰਫ਼ਬਾਰੀ ਹੋਣ ਦੀ ਉਮੀਦ ਹੈ। ਸ਼ੁੱਕਰਵਾਰ ਰਾਜਧਾਨੀ ਸ਼ਿਮਲਾ ਤੇ ਹੋਰ ਖੇਤਰਾਂ ’ਚ ਤਿੱਖੀ ਧੁੱਪ ਚੜ੍ਹੀ। ਸੁੰਦਰਨਗਰ ’ਚ ਦਰਮਿਆਨੀ ਧੁੰਦ ਛਾਈ ਰਹੀ। ਮੰਡੀ ਤੇ ਬਿਲਾਸਪੁਰ ’ਚ ਹਲਕੀ ਧੁੰਦ ਪਈ। ਸੂਬੇ ਦੇ 7 ਸ਼ਹਿਰਾਂ 'ਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ 3 ਨਵੰਬਰ ਤੋਂ ਪੱਛਮੀ ਹਿਮਾਲਿਆਈ ਖੇਤਰ ’ਚ ਇਕ ਨਵੀਂ ਪੱਛਮੀ ਗੜਬੜ ਸ਼ੁਰੂ ਹੋ ਸਕਦੀ ਹੈ। 4 ਤੇ 5 ਨਵੰਬਰ ਨੂੰ ਹਲਕੀ ਵਰਖਾ ਅਤੇ ਬਰਫ਼ਬਾਰੀ ਦੀ ਉਮੀਦ ਹੈ। ਚੰਬਾ, ਕਾਂਗੜਾ, ਕੁੱਲੂ ਤੇ ਲਾਹੌਲ-ਸਪਿਤੀ ’ਚ ਮੀਂਹ ਅਤੇ ਬਰਫ਼ਬਾਰੀ ਸੰਭਵ ਹੈ।
ਅੱਜ ਤੋਂ ਬਦਲ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਕਿੱਥੇ ਹੋਇਆ ਸਸਤਾ ਤੇ ਮਹਿੰਗਾ
NEXT STORY