ਚਮੋਲੀ, (ਯੂ. ਐੱਨ. ਆਈ.)- ਉਤਰਾਖੰਡ ਦੇ ਚਮੋਲੀ ਜ਼ਿਲੇ ਦੇ ਉੱਚੇ ਇਲਾਕਿਆਂ ’ਚ ਮੌਸਮ ਇਕ ਵਾਰ ਫਿਰ ਵਿਗੜ ਗਿਆ ਹੈ। ਚਮੋਲੀ ਜ਼ਿਲੇ ’ਚ ਸਥਿਤ ਹੇਮਕੁੰਟ ਸਾਹਿਬ ਯਾਤਰਾ ਦਾ ਰੂਟ ਬੁੱਧਵਾਰ ਨੂੰ ਬਰਫ਼ਬਾਰੀ ਕਾਰਨ ਘਾਂਗਰੀਆ ਵਿਖੇ ਬੰਦ ਕਰ ਦਿੱਤਾ ਗਿਆ ਹੈ। ਮੌਸਮ ਸਾਫ਼ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਮੌਸਮ ਠੀਕ ਹੁੰਦੇ ਹੀ ਹੇਮਕੁੰਟ ਯਾਤਰਾ ਮੁੜ ਸ਼ੁਰੂ ਹੋ ਜਾਵੇਗੀ।
ਬੁੱਧਵਾਰ ਦੇਰ ਰਾਤ ਤੋਂ ਸ਼ੁਰੂ ਹੋਈ ਬਰਫ਼ਬਾਰੀ ਵੀਰਵਾਰ ਦੁਪਹਿਰ 2 ਵਜੇ ਰੁਕ ਗਈ। ਰਾਤ ਨੂੰ ਫਿਰ ਤੋਂ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਹੇਮਕੁੰਟ ਸਾਹਿਬ ਮਾਰਗ ’ਤੇ ਅਟਲਾਕੋਟੀ ਤੋਂ ਹੇਮਕੁੰਟ ਸਾਹਿਬ (ਤਿੰਨ ਕਿਲੋਮੀਟਰ) ਤਕ ਆਸਥਾ ਮਾਰਗ ’ਤੇ ਡੇਢ ਫੁੱਟ ਦੇ ਕਰੀਬ ਬਰਫ਼ ਜਮ੍ਹਾਂ ਹੋ ਗਈ ਹੈ | ਬਰਫ਼ਬਾਰੀ ਕਾਰਨ ਘਾਂਗਰੀਆ ਤੋਂ 1000 ਸ਼ਰਧਾਲੂਆਂ ਨੂੰ ਗੋਬਿੰਦਘਾਟ ਵਾਪਸ ਭੇਜਿਆ ਗਿਆ ਹੈ ਜਦ ਕਿ 300 ਦੇ ਕਰੀਬ ਸ਼ਰਧਾਲੂ ਘਾਂਗਰੀਆ ’ਚ ਹੀ ਮੌਸਮ ਦੇ ਠੀਕ ਹੋਣ ਦੀ ਉਡੀਕ ਕਰ ਰਹੇ ਹਨ।
ਸ਼ਰਮਨਾਕ : ਨੌਕਰਾਨੀ ਨੇ ਪਿਸ਼ਾਬ ਨਾਲ ਲਾਇਆ ਪੋਚਾ, ਕਰਤੂਤ CCTV ’ਚ ਕੈਦ
NEXT STORY