ਨੋਇਡਾ (ਇੰਟ.)- ਨੋਇਡਾ ਤੋਂ ਇਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਘਰ ’ਚ ਕੰਮ ਕਰਨ ਵਾਲੀ ਨੌਕਰਾਨੀ ਨੂੰ ਕੁਝ ਅਜਿਹਾ ਕਰਦੇ ਵੇਖਿਆ ਗਿਆ ਕਿ ਮਾਲਕ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਲਦੀ ’ਚ ਮਾਲਕ ਨੇ ਪੁਲਸ ਨੂੰ ਫੋਨ ਕਰ ਉਸ ਨੂੰ ਗ੍ਰਿਫ਼ਤਾਰ ਕਰਵਾਇਆ। ਦਰਅਸਲ ਪੁਲਸ ਨੇ ਨੌਕਰਾਨੀ ਨੂੰ ਪਾਣੀ ’ਚ ਪਿਸ਼ਾਬ ਮਿਲਾ ਕੇ ਪੋਚਾ ਲਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ।
ਹੈਰਾਨ ਕਰ ਦੇਣ ਵਾਲੀ ਇਸ ਘਟਨਾ ਦੀ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਨੌਕਰਾਨੀ ਪੋਚੇ ਦੇ ਪਾਣੀ ਦੀ ਬਾਲਟੀ ’ਤੇ ਬੈਠ ਕੇ ਪਿਸ਼ਾਬ ਕਰਦੀ ਹੋਈ ਨਜ਼ਰ ਆ ਰਹੀ ਹੈ। ਪੂਰਾ ਮਾਮਲਾ ਗ੍ਰੇਟਰ ਨੋਇਡਾ ਵੈਸਟ ਦੇ ਅਜਨਾਰਾ ਹੋਮਸ ਸੋਸਾਇਟੀ ਦਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੁਲਸ ਮਾਮਲੇ ਦੀ ਜਾਂਚ ’ਚ ਲੱਗੀ ਹੈ ।
ਨਵੇਂ ਸੰਸਦ ਭਵਨ ਦਾ ਉਦਘਾਟਨ ਰਾਸ਼ਟਰਪਤੀ ਤੋਂ ਕਰਵਾਉਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖ਼ਾਰਜ
NEXT STORY