ਜੰਮੂ/ਕਸ਼ਮੀਰ, (ਅਰੁਣ)- ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ’ਚ ਇਕ ਸ਼ੱਕੀ ਅੱਤਵਾਦੀ ਟਿਕਾਣੇ ਨੂੰ ਤਬਾਹ ਕੀਤਾ ਹੈ। ਜਾਣਕਾਰੀ ਅਨੁਸਾਰ ਜ਼ਿਲੇ ਦੇ ਤੰਗਮਾਰਗ ਇਲਾਕੇ ਦੇ ਖਰਪੋਰਾ ਪਿੰਡ ਦੇ ਨੇੜਲੇ ਜੰਗਲੀ ਇਲਾਕੇ ’ਚ ਸੁਰੱਖਿਆ ਫੋਰਸਾਂ ਵੱਲੋਂ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਕਾਸੋ) ਦੌਰਾਨ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ।
ਅਧਿਕਾਰੀਆਂ ਅਨੁਸਾਰ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੀ 176ਵੀਂ ਬਟਾਲੀਅਨ, ਭਾਰਤੀ ਫੌਜ ਦੀ 2 ਰਾਸ਼ਟਰੀ ਰਾਈਫਲਸ (ਆਰ. ਆਰ.), ਕੁੰਜਰ ਤੇ ਪੱਟਨ ’ਚ ਸਥਿਤ ਵਿਸ਼ੇਸ਼ ਅਭਿਆਨ ਦਲ (ਐੱਸ. ਓ. ਜੀ.) ਦੀਆਂ ਟੀਮਾਂ ਤੇ ਪੁਲਸ ਵੱਲੋਂ ਐੱਸ. ਡੀ. ਪੀ. ਓ. ਤੰਗਮਾਰਗ ਦੀ ਅਗਵਾਈ ’ਚ ਇਹ ਅਭਿਆਨ ਚਲਾਇਆ ਗਿਆ।
ਤਲਾਸ਼ੀ ਦੌਰਾਨ ਸੰਯੁਕਤ ਟੀਮ ਨੇ ਜੰਗਲਾਂ ’ਚ ਸਥਿਤ ਇਕ ਟਿਕਾਣੇ ਤੋਂ ਹਥਿਆਰ, ਗੋਲਾ-ਬਾਰੂਦ ਤੇ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਬਤ ਕੀਤੀਆਂ ਗਈਆਂ ਚੀਜ਼ਾਂ ’ਚ ਇਕ ਪ੍ਰੈਸ਼ਰ ਕੁੱਕਰ ਸ਼ਾਮਿਲ ਸੀ, ਜਿਸ ’ਚ ਮੋਟਰਸਾਈਕਲ ਦੀ ਬੈਟਰੀ ਲੱਗੀ ਹੋਈ ਸੀ ਤੇ ਇਸ ਦੇ ਇਕ ਇੰਪਰੋਵਾਈਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਦਾ ਹਿੱਸਾ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੁਰੱਖਿਆ ਬਲਾਂ ਨੇ ਏ. ਕੇ.-47 ਰਾਈਫਲ ਦੇ 53 ਰਾਊਂਡ ਵੀ ਬਰਾਮਦ ਕੀਤੇ ਹਨ।
CRPF ਇੰਸਪੈਕਟਰ ਨੇ KBC ’ਚ ਜਿੱਤੇ ਇਕ ਕਰੋੜ ਰੁਪਏ
NEXT STORY