ਨੈਨੀਤਾਲ (ਏਜੰਸੀ)- ਉੱਤਰਾਖੰਡ ਹਾਈ ਕੋਰਟ ਨੇ ਕਿਹਾ ਹੈ ਕਿ ਵਿਗਿਆਨਕ ਸਬੂਤਾਂ ਦੀ ਘਾਟ ਵਿਚ ਸਿਰਫ ਸ਼ਰਾਬ ਦੀ ਬਦਬੂ ਆਉਣ ਦੇ ਆਧਾਰ ’ਤੇ ਨਸ਼ੇ ਵਿਚ ਗੱਡੀ ਚਲਾਉਣ ਦਾ ਦੋਸ਼ ਜਾਂ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀ ਧਾਰਾ-105 (ਗ਼ੈਰ-ਇਰਾਦਤਨ ਕਤਲ) ਦੇ ਤਹਿਤ ਅਪਰਾਧ ਸਾਬਤ ਨਹੀਂ ਹੁੰਦਾ। ਅਦਾਲਤ ਨੇ ਕਿਹਾ ਕਿ ਖ਼ੂਨ ਦੀ ਜਾਂਚ ਜਾਂ ‘ਬ੍ਰੈੱਥ ਐਨਾਲਾਈਜ਼ਰ ਟੈਸਟ’ ਰਾਹੀਂ ਇਹ ਸਾਬਤ ਕੀਤਾ ਜਾਣਾ ਚਾਹੀਦਾ ਹੈ ਕਿ ਕਿਸੇ ਵਿਅਕਤੀ ਦੇ ਸਰੀਰ ਵਿਚ ਅਲਕੋਹਲ ਦਾ ਪੱਧਰ ਮੋਟਰ ਵਾਹਨ ਐਕਟ-1988 ਦੇ ਤਹਿਤ ਨਿਰਧਾਰਿਤ ਹੱਦ ਤੋਂ ਵੱਧ ਸੀ।
ਜਸਟਿਸ ਆਲੋਕ ਮਹਿਰਾ ਨੇ ਬੁੱਧਵਾਰ ਨੂੰ ਇਕ ਅਪਰਾਧਿਕ ਨਜ਼ਰਸਾਨੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੈਸ਼ਨ ਕੋਰਟ ਦੇ ਉਸ ਹੁਕਮ ਨੂੰ ਅੰਸ਼ਿਕ ਤੌਰ ’ਤੇ ਰੱਦ ਕਰ ਦਿੱਤਾ, ਜਿਸ ਦੇ ਤਹਿਤ ਪਟੀਸ਼ਨਰ ’ਤੇ ਬੀ. ਐੱਨ. ਐੱਸ. ਦੀ ਧਾਰਾ 105 (ਗ਼ੈਰ-ਇਰਾਦਤਨ ਕਤਲ), 125(ਏ) (ਕਿਸੇ ਵਿਅਕਤੀ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਵਾਲਾ ਲਾਪਰਵਾਹੀ ਭਰਿਆ ਕਾਰਾ), 125(ਬੀ) (ਲਾਪਰਵਾਹੀ ਕਾਰਨ ਦੂਜਿਆਂ ਦੀ ਜਾਨ ਜਾਂ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣਾ) ਅਤੇ 281 (ਜਨਤਕ ਰਸਤਿਆਂ ’ਤੇ ਲਾਪਰਵਾਹੀ ਅਤੇ ਖ਼ਤਰਨਾਕ ਤਰੀਕੇ ਨਾਲ ਵਾਹਨ ਚਲਾਉਣਾ) ਦੇ ਤਹਿਤ ਦੋਸ਼ ਤੈਅ ਕੀਤੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਜ਼ੁਰਗ ਤੇ ਗੰਭੀਰ ਬੀਮਾਰੀਆਂ ਤੋਂ ਪੀੜਤ ਕੈਦੀ ਜਲਦੀ ਹੋਣਗੇ ਰਿਹਾਅ! ਸੁਪਰੀਮ ਕੋਰਟ ਵਲੋਂ ਹੁਕਮ ਜਾਰੀ
NEXT STORY