ਲਖਨਊ- ਉੱਤਰ ਪ੍ਰਦੇਸ਼ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹਾਈ ਕੋਰਟ ਦੇ ਇਕ ਵਕੀਲ ਨੇ ਪਤਨੀ ਨਾਲ ਵਿਵਾਦ ਮਗਰੋਂ ਇੰਦਰਾ ਨਹਿਰ ਵਿਚ ਛਾਲ ਮਾਰ ਦਿੱਤੀ। ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 11.45 ਵਜੇ ਦੀ ਹੈ। ਵਕੀਲ ਨੂੰ ਬਚਾਉਣ ਲਈ ਉਸ ਦਾ ਇਕ ਰਿਸ਼ਤੇਦਾਰ ਨੇ ਵੀ ਨਹਿਰ ਵਿਚ ਛਾਲ ਮਾਰ ਦਿੱਤੀ। ਦੋਵੇਂ ਹੀ ਡੁੱਬ ਗਏ ਅਤੇ ਅਜੇ ਤੱਕ ਲਾਪਤਾ ਹਨ। SDRF ਅਤੇ ਸਥਾਨਕ ਗੋਤਾਖ਼ੋਰ ਦੀ ਮਦਦ ਨਾਲ ਦੋਵਾਂ ਦੀ ਭਾਲ ਜਾਰੀ ਹੈ। ਪੁਲਸ ਨੇ ਦੱਸਿਆ ਕਿ ਅਭਿਸ਼ੇਕ ਸਿੰਘ ਪਿੰਡ ਮੈਨ ਪੁਰਵਾ ਥਾਣਾ ਮਧੂਬਨ ਜ਼ਿਲ੍ਹਾ ਮਊ ਨੇ ਸੂਚਨਾ ਦਿੱਤੀ ਕਿ ਘਰ ਦੇ ਨਾਲ ਰਹਿਣ ਵਾਲੇ ਅਨੁਪਮ ਤਿਵਾੜੀ ਜੋ ਪੇਸ਼ੇ ਤੋਂ ਹਾਈ ਕੋਰਟ ਦੇ ਵਕੀਲ ਹਨ। ਅਨੁਪਮ ਦਾ ਪਤਨੀ ਨਾਲ ਵਿਵਾਦ ਹੋ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਵਕੀਲ ਹਾਈ ਕੋਰਟ ਲਖਨਊ ਬੈਂਚ ਅਨੁਪਮ ਤਿਵਾੜੀ (37) ਪਿੰਡ ਨਵਾਦਾ ਗੋਪਾਲਪੁਰ, ਥਾਣਾ ਮਧੂਬਨ ਮਊ ਦਾ ਰਹਿਣ ਵਾਲਾ ਹੈ। ਉਨ੍ਹਾਂ ਦੀ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਉਹ ਗੁੱਸੇ ਵਿਚ ਘਰੋਂ ਨਿਕਲੇ ਅਤੇ ਇੰਦਰਾ ਡੈਮ ਵਿਚ ਛਾਲ ਮਾਰ ਦਿੱਤੀ। ਵਕੀਲ ਦੇ ਪਿੱਛੇ-ਪਿੱਛੇ ਉਨ੍ਹਾਂ ਦਾ ਇਕ ਰਿਸ਼ਤੇਦਾਰ ਸ਼ਿਵਮ ਉਪਾਧਿਆਏ ਵੀ ਪਹੁੰਚ ਗਿਆ। ਉਸ ਨੇ ਵਕੀਲ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਵਕੀਲ ਨੇ ਉਸ ਦੀਆਂ ਅੱਖਾਂ ਸਾਹਮਣੇ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਦੋਵੇਂ ਲਾਪਤਾ ਹਨ। ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
'ਆਪ' ਸਰਕਾਰ ਵੱਲੋਂ ਛੱਡੇ ਕੰਮਾਂ ਨੂੰ ਪੂਰਾ ਕਰਨ ਲਈ ਵਚਨਬੱਧ: CM ਰੇਖਾ ਗੁਪਤਾ
NEXT STORY