ਜੈਪੁਰ - ਕੁਕਰਮ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੰਤ ਆਸਾਰਾਮ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਸ਼ੁੱਕਰਵਾਰ ਨੂੰ ਰਾਜਸਥਾਨ ਹਾਈ ਕੋਰਟ ਨੇ ਖਾਰਿਜ ਕਰ ਦਿੱਤੀ। ਕੋਰਟ ਨੇ ਏਮਜ਼ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਐਲੋਪੈਥੀ ਤਰੀਕੇ ਨਾਲ ਅਲਸਰ ਦਾ ਇਲਾਜ ਕਰਵਾਉਣ। ਜੇਕਰ ਸਿਹਤ ਵਿੱਚ ਸੁਧਾਰ ਹੈ ਤਾਂ ਫਿਰ ਜੇਲ੍ਹ ਭੇਜੋ। ਆਸਾਰਾਮ ਨੂੰ ਜੇਲ੍ਹ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ।
ਹਾਈ ਕੋਰਟ ਜਸਟਿਸ ਸੰਦੀਪ ਮੇਹਿਤਾ ਅਤੇ ਜਸਟਿਸ ਦੇਵੇਂਦਰ ਕਛਵਾਹ ਦੀ ਬੈਂਚ ਨੇ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ। ਮਾਮਲੇ ਦੀ ਸੁਣਵਾਈ ਅੱਧੇ ਘੰਟੇ ਚੱਲੀ। ਆਸਾਰਾਮ ਨੇ ਅਰਜੀ ਵਿੱਚ ਕਿਹਾ ਸੀ ਕਿ ਐਲੋਪੈਥਿਕ ਦੀ ਬਜਾਏ ਆਯੁਰਵੇਦ ਇਲਾਜ ਦੀ ਇਜਾਜਤ ਦਿਓ। ਕੋਰਟ ਨੇ ਪਟੀਸ਼ਨ ਖਾਰਿਜ ਕਰਦੇ ਹੋਏ ਏਮਜ਼ ਵਿੱਚ ਹੀ ਇਲਾਜ ਕਰਣ ਦੇ ਹੁਕਮ ਦਿੱਤੇ। ਆਸਾਰਾਮ ਨੇ ਦੋ ਅਰਜ਼ੀਆਂ ਹਾਈ ਕੋਰਟ ਵਿੱਚ ਦਾਖਲ ਕੀਤੀਆਂ ਸਨ। ਪਹਿਲੀ ਅਰਜ਼ੀ ਅੰਤਰਿਮ ਜ਼ਮਾਨਤ ਲਈ ਸੀ। ਦੂਜੀ ਅਰਜ਼ੀ ਆਯੁਰਵੇਦ ਤਰੀਕੇ ਨਾਲ ਇਲਾਜ ਦੀ ਅਪੀਲ ਕੀਤੀ ਸੀ। ਕੋਰਟ ਨੇ ਦੋਨਾਂ ਅਰਜ਼ੀਆਂ ਨੂੰ ਖਾਰਿਜ ਕਰ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਕਾਲ 'ਚ ਮੋਦੀ ਸਰਕਾਰ ਦਾ ਵੱਡਾ ਤੋਹਫਾ, ਡੇਢ ਕਰੋੜ ਕਰਮਚਾਰੀਆਂ ਦਾ ਵਧਾਇਆ ਮੰਹਿਗਾਈ ਭੱਤਾ
NEXT STORY